19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੇਨ ਕਮਿਸ਼ਨਰ ਵਲੋਂ ਗੰਨੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 19-04-2026
ਗੁਰਦਾਸਪੁਰ, 18 ਅਪ੍ਰੈਲ (ਚੱਕਰਾਜਾ)- ਗੰਨੇ ਦੀ ਮੂਢੀ ਫ਼ਸਲ ਦੀ ਸੰਭਾਲ ਵੱਲ ਸਹੀ ਸਮੇਂ 'ਤੇ ਧਿਆਨ ਨਾ ਦੇਣ ਨਾਲ ਪੈਦਾਵਾਰ ਘਟਦੀ ਹੈ ਜੋ ਗੰਨਾ ਕਾਸ਼ਤਕਾਰਾਂ ਤੇ ਖੰਡ ਮਿੱਲਾਂ ਨੂੰ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ | ਪੰਜਾਬ ਵਿਚ ਪੰਜਾਬ ਸਰਕਾਰ ਵਲੋਂ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਦੇ ਨਿਰਧਾਰਿਤ ਕੀਤੇ ਟੀਚਿਆਂ ਦੀ ਪੂਰਤੀ ਦੀ ਪ੍ਰਗਤੀ ਅਤੇ ਕੀੜਿਆਂ ਦੇ ਹਮਲੇ ਦਾ ਜਾਇਜ਼ਾ ਲੈਣ ਲਈ ਕੇਨ ਕਮਿਸ਼ਨਰ ਡਾ: ਅਮਰੀਕ ਸਿੰਘ ਵਲੋਂ ਦਾ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਿਤ ਖੇਤਰ ਅਧੀਨ ਆਉਂਦੇ ਪਿੰਡਾਂ ਵਡਾਲਾ, ਤਲਵੰਡੀ, ਗਾਹਲੜੀ ਤੇ ਆਲੀਨੰਗਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਡਾ: ਮਿਤਰਮਾਨ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਗੰਨਾ), ਡਾ: ਬਿਕਰਮਜੀਤ ਸਿੰਘ ਖੈਹਿਰਾ ਗੰਨਾ ਵਿਕਾਸ ਅਫ਼ਸਰ, ਮਨਦੀਪ ਸਿੰਘ ਗੰਨਾ ਇੰਸਪੈਕਟਰ ਤੇ ਰਣਜੀਤ ਸਿੰਘ ਸਰਵੇਅਰ ਵੀ ਹਾਜ਼ਰ ਸਨ | ਪਿੰਡ ਵਡਾਲਾ ਵਿਖੇ ਅਗਾਂਹਵਧੂ ਗੰਨਾ ਕਾਸ਼ਤਕਾਰ ਕੁਲਬੀਰ ਸਿੰਘ ਦੇ ਖੇਤਾਂ ਵਿਚ ਡਾ: ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਬੀਜੜ ਫ਼ਸਲ ਦੀ ਕਟਾਈ ਤੋਂ ਬਾਅਦ ਵਧੇਰੇ ਪੈਦਾਵਾਰ ਅਤੇ ਗੰਨੇ ਦੀ ਚੰਗੀ ਗੁਣਵੱਤਾ ਪ੍ਰਾਪਤ ਕਰਨ ਲਈ ਗੰਨੇ ਦੀ ਮੂਢੀ ਫ਼ਸਲ ਦਾ ਪ੍ਰਬੰਧਨ ਕਰਨਾ ਜ਼ਰੂਰੀ ਕੰਮ ਹੈ | ਗੰਨਾ ਵਿਕਾਸ ਅਧਿਕਾਰੀ ਬਿਕਰਮਜੀਤ ਸਿੰਘ ਖਹਿਰਾ ਨੇ ਦੱਸਿਆ ਕਿ ਖੰਡ ਮਿੱਲ ਵਲੋਂ ਕੀੜਿਆਂ ਦੀ ਰੋਕਥਾਮ 'ਤੇ ਵਾਜਬ ਮੁੱਲ 'ਤੇ ਕਲੋਐਂਟਰਾਨਿਲੀਪ੍ਰੋਲ ਤੇ ਕਲੋਰੋਪੈਰੀਫਾਸ ਦਿੱਤੀ ਜਾ ਰਹੀ ਹੈ ਤਾਂ ਜੋ ਗੰਨਾ ਕਾਸ਼ਤਕਾਰ ਸਮੇਂ ਸਿਰ ਕੀਟਨਾਸ਼ਕ ਵਰਤ ਕੇ ਕੀੜਿਆਂ ਦੀ ਰੋਕਥਾਮ ਕਰ ਸਕਣ | ਇਸ ਮੌਕੇ ਕੁਲਬੀਰ ਸਿੰਘ, ਸ਼ੇਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ.ਐਸ.ਐਮ. ਕਾਲਜ ਦਾ ਐਮ.ਏ. ਹਿੰਦੀ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਐੱਸ.ਐੱਲ. ਬਾਵਾ ਕਾਲਜ ਨੇ ਮਹਾਤਮਾ ਹੰਸਰਾਜ ਦਾ ਜਨਮ ਦਿਵਸ ਮਨਾਇਆ <br/>
Ad Position 24