ਦੀਨਾਨਗਰ, 18 ਅਪ੍ਰੈਲ (ਸੋਢੀ/ਘੁੰਮਣ/ਸ਼ਰਮਾ)- ਐਸ.ਐਸ.ਐਮ ਕਾਲਜ ਦੀਨਾਨਗਰ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨਿਆ ਐਮ.ਏ. ਹਿੰਦੀ ਪਹਿਲੇ ਤੇ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿ੍ੰਸੀਪਲ ਡਾ: ਆਰ.ਕੇ ਤੁਲੀ ਨੇ ਦੱਸਿਆ ਕਿ ਐਮ.ਏ. ਹਿੰਦੀ (ਪਹਿਲਾ ਸਮੈਸਟਰ) 'ਚ ਵਿਦਿਆਰਥਣ ਅੰਜਲੀ ਨੇ 7.00 ਐਸ.ਜੀ.ਪੀ.ਏ. ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚ 6ਵਾਂ ਸਥਾਨ, ਵਰੁਣ ਤੇ ਮਨਪ੍ਰੀਤ ਨੇ 6.80 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ 'ਚੋਂ 7ਵਾਂ, ਨਵਜੋਤ ਨੇ 6.60 ਐਸ.ਜੀ.ਪੀ.ਏ ਅੰਕ ਹਾਸਲ ਕਰਕੇ 8ਵਾਂ ਅਤੇ ਜਸ਼ਨਦੀਪ ਕੌਰ, ਦੀਪਿਕਾ ਤੇ ਨਵਕਿਰਨ ਨੇ 6.40 ਐਸ.ਜੀ.ਪੀ.ਏ ਅੰਕ ਹਾਸਲ ਕਰਕੇ 9ਵਾਂ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਐਮ.ਏ. ਹਿੰਦੀ ਤੀਜਾ ਸਮੈਸਟਰ ਵਿਚ ਸੁੁਮਿਤੀ ਨੇ 8.20 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ 'ਚ ਤੀਜਾ, ਮੀਨਾਕਸ਼ੀ ਤੇ ਸ਼ੈਲੀ ਦੇਵੀ ਨੇ 7.60 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਛੇਵਾਂ, ਨੀਲਮ, ਨੇਹਾ, ਦੀਕਸ਼ਾ ਤੇ ਵੰਦਨਾ ਨੇ 7.40 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ ਵਿਚੋਂ ਸੱਤਵਾਂ, ਪ੍ਰੀਤੀ, ਪਿ੍ਯੰਕਾ ਤੇ ਆਰਤੀ ਨੇ 7.00 ਐਸ.ਜੀ.ਪੀ.ਏ ਅੰਕ ਹਾਸਲ ਕਰਕੇ ਯੂਨੀਵਰਸਿਟੀ 'ਚੋਂ ਨੌਵਾਂ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਕਾਲਜ ਦੇ ਸ਼ਾਨਦਾਰ ਨਤੀਜੇ ਲਈ ਕਾਲਜ ਦੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ