ਗੁਰਦਾਸਪੁਰ, 18 ਅਪ੍ਰੈਲ (ਚੱਕਰਾਜਾ)- ਐੱਚ.ਆਰ.ਏ. ਇੰਟਰਨੈਸ਼ਨਲ ਸਕੂਲ ਵਿਖੇ ਪਿ੍ੰਸੀਪਲ ਸਤੀਸ਼ ਕੁਮਾਰ ਦੀ ਅਗਵਾਈ ਹੇਠ ਵਿਸਾਖੀ ਦਿਹਾੜੇ ਨੰੂ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਵਿਚਕਾਰ ਇੰਟਰ ਹਾਊਸ ਡਾਂਸ ਮੁਕਾਬਲੇ ਹੋਏ ਜਿਨ੍ਹਾਂ ਵਿਚੋਂ ਟਿਊਲਿਪ ਹਾਊਸ ਨੇ ਪਹਿਲਾ, ਜੈਸਮੀਨ ਹਾਊਸ ਨੇ ਦੂਜਾ ਅਤੇ ਡੈਫੋਡਿਲ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਵਿਸਾਖੀ ਤਿਉਹਾਰ ਬਾਰੇ ਭਾਸ਼ਣ ਦਿੱਤੇ | ਇਸ ਤੋਂ ਇਲਾਵਾ ਕਿੰਡਰਗਾਰਟਨ ਦੇ ਰੰਗ ਬਿਰੰਗੀਆਂ ਪੁਸ਼ਾਕਾਂ ਵਿਚ ਸਜੇ ਬੱਚਿਆਂ ਨੇ ਵੀ ਸੋਹਣਾ ਡਾਂਸ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫ਼ਰ, ਮੈਡਮ ਸਵੀਨ ਪੁਰੀ, ਪਿ੍ੰਸੀਪਲ ਸਤੀਸ਼ ਕੁਮਾਰ ਤੇ ਮੈਡਮ ਨਵਦੀਪ ਕੌਰ ਨੇ ਵਿਦਿਆਰਥੀਆਂ ਤੇ ਸਕੂਲ ਦੇ ਸਮੂਹ ਸਟਾਫ ਮੈਂਬਰਾਂ ਨੂੰ ਇਸ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪਿ੍ੰਸੀਪਲ ਸਤੀਸ਼ ਕੁਮਾਰ ਨੇ ਕਿਹਾ ਕਿ ਸਾਨੂੰ ਆਪਣੇ ਸੱਭਿਆਚਾਰ ਤੇ ਸੰਸਕਿ੍ਤੀ ਨਾਲ ਜੁੜੇ ਰਹਿਣ ਲਈ ਹਰੇਕ ਤਿਉਹਾਰ ਨੂੰ ਪਿਆਰ ਤੇ ਸ਼ਿੱਦਤ ਨਾਲ ਮਨਾਉਣਾ ਚਾਹੀਦਾ ਹੈ |