ਪਠਾਨਕੋਟ, 18 ਅਪ੍ਰੈਲ (ਸੰਧੂ)- ਐਸ.ਐਮ.ਡੀ.ਆਰ.ਐਸ.ਡੀ. ਕਾਲਜ ਦੇ ਐਮ.ਏ. ਪੰਜਾਬੀ (ਤੀਜਾ ਸਮੈਸਟਰ) ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਜੀ.ਐਸ. ਰਾਠੌਰ ਨੇ ਦੱਸਿਆ ਕਿ ਵਿਦਿਆਰਥਣ ਤੇਜੱਸਵੀ ਨੇ 7.83 ਸੀ.ਜੀ.ਪੀ.ਏ ਨਾਲ ਯੂਨੀਵਰਸਿਟੀ 'ਚ ਚੌਥਾ, ਜ਼ਿਲ੍ਹੇ ਤੇ ਕਾਲਜ ਵਿਚ ਪਹਿਲਾ ਸਥਾਨ, ਸੁਮਨ ਬਾਲਾ ਨੇ 7.00 ਸੀ.ਜੀ.ਪੀ.ਏ ਨਾਲ ਕਾਲਜ ਵਿਚ ਦੂਜਾ ਤੇ ਜ਼ਿਲ੍ਹੇ ਵਿਚ ਸੱਤਵਾਂ, ਸ਼ਾਲੂ ਨੇ 6.83 ਸੀ.ਜੀ.ਪੀ.ਏ ਨਾਲ ਕਾਲਜ 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਵਿਦਿਆਰਥੀਆਂ ਦੀ ਇਸ ਉਪਲਬਧੀ 'ਤੇ ਡਾਇਰੈਕਟਰ ਜੇ.ਸੀ. ਕਟੋਚ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਤੇ ਡਾਇਰੈਕਟਰ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ | ਉਨ੍ਹਾਂ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਹਮੇਸ਼ਾ ਵਚਨਬੱਧ ਹੈ | ਕਾਲਜ ਦੇ ਆਜੀਵਨ ਪ੍ਰਧਾਨ ਚੌਧਰੀ ਰਾਜੇਸ਼ਵਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਹੀ ਕਿਸੇ ਵੀ ਸੰਸਥਾ ਦੀ ਅਸਲੀ ਪੂੰਜੀ ਹੁੰਦੇ ਹਨ | ਉਨ੍ਹਾਂ ਨੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਹ ਨਿਰੰਤਰ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਹੋਏ ਉਨ੍ਹਾਂ ਦੇ ਭਵਿੱਖ ਨੂੰ ਨਿਖਾਰ ਰਹੇ ਹਨ | ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ: ਜਸਵੰਤ ਸਿੰਘ, ਡਾ: ਰਾਜਿੰਦਰ ਕੌਰ, ਪ੍ਰੋ: ਤਨਦੀਪ ਤੇ ਪ੍ਰੋ: ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ |