ਬਟਾਲਾ, 20 ਅਪ੍ਰੈਲ (ਸਤਿੰਦਰ ਸਿੰਘ)- ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਮੰਜਿਆਂਵਾਲੀ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੀ ਪਤਨੀ ਗੁਰਪ੍ਰੀਤ ਕੌਰ ਪੰਨੂੰ ਤੇ ਹਲਕਾ ਕੋਆਰਡੀਨੇਟਰ ਦਵਿੰਦਰ ਕੌਰ ਦੀ ਅਗਵਾਈ ਹੇਠ ਮਹਿਲਾ ਵਿੰਗ ਦੀਆਂ ਅਹੁਦੇਦਾਰਾਂ, ਪਿੰਡ ਦੀ 21 ਮੈਂਬਰੀ ਕਮੇਟੀ ਤੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਮਨਦੀਪ ਕੌਰ ਪੰਨੂੰ ਸਮੇਤ ਸਰਪੰਚ ਬਲਵਿੰਦਰ ਕੌਰ, ਅਮਰਜੀਤ ਕੌਰ, ਸੁਖਵੰਤ ਕੌਰ, ਕੁਲਜੀਤ ਕੌਰ, ਹਰਜੀਤ ਕੌਰ, ਜੀਵਨਪ੍ਰਤਾਪ ਕੌਰ, ਦਵਿੰਦਰ ਕੌਰ, ਰਜਵੰਤ ਕੌਰ, ਗੁਰਜੀਤ ਕੌਰ, ਸੁਰਜੀਤ ਕੌਰ, ਕਾਜਲ ਕੌਰ, ਜਸਬੀਰ ਕੌਰ, ਅਮਨਦੀਪ ਕੌਰ, ਕੁਲਦੀਪ ਕੌਰ, ਕਸ਼ਮੀਰ ਕੌਰ, ਰਣਜੀਤ ਕੌਰ, ਸੁਖਵਿੰਦਰ ਕੌਰ, ਚਮਕੌਰ ਕੌਰ, ਨਿਸ਼ਾ, ਜਸਬੀਰ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਇਸ ਮੌਕੇ ਪਾਰਟੀ ਦੀਆਂ ਨੀਤੀਆਂ ਨੂੰ ਜਨ-ਜਨ ਤਕ ਪਹੁੰਚਾਉਣ, ਹਲਕੇ ਦੀਆਂ ਮਹਿਲਾਵਾਂ ਨੂੰ ਰੁਜ਼ਗਾਰ ਦੇਣ ਸੰਬੰਧੀ ਤੇ ਮਾਨ ਸਰਕਾਰ ਵਲੋਂ ਮਹਿਲਾਵਾਂ ਲਈ ਸਤਿਕਾਰ ਵਜੋਂ ਹਰ ਮਹੀਨੇ 1000-1500 ਰੁਪਏ ਵਾਲੀ ਸਕੀਮ ਬਾਰੇ ਜਾਣੂ ਕਰਵਾਇਆ |