ਬਟਾਲਾ, 20 ਅਪ੍ਰੈਲ (ਸਤਿੰਦਰ ਸਿੰਘ)-ਸ਼ਹਿਰ ਵਿਚ ਨਵੇਂ ਡੀ.ਐਸ.ਪੀ. ਸਿਟੀ ਵਜੋਂ ਚਾਰਜ ਸੰਭਾਲਣ 'ਤੇ ਸੁਖਇੰਦਰ ਸਿੰਘ ਦਾ ਕੇ.ਕੇ. ਮਹਾਜਨ ਫਾਊਾਡੇਸ਼ਨ ਵਲੋਂ ਸਵਾਗਤ ਕੀਤਾ ਗਿਆ | ਇਸ ਮੌਕੇ ਫਾਊਾਡੇਸ਼ਨ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ | ਫਾਊਾਡੇਸ਼ਨ ਦੇ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਸੁਖਇੰਦਰ ਸਿੰਘ ਦੀ ਅਗਵਾਈ ਹੇਠ ਬਟਾਲਾ ਵਿਚ ਕਾਨੂੰਨ ਵਿਵਸਥਾ ਹੋਰ ਮਜ਼ਬੂਤ ਹੋਵੇਗੀ ਤੇ ਲੋਕਾਂ ਨੂੰ ਵਧੀਆ ਸੁਰੱਖਿਆ ਪ੍ਰਾਪਤ ਹੋਵੇਗੀ | ਇਸ ਮੌਕੇ ਜਗਤਪਾਲ ਮਹਾਜਨ, ਸੰਜੀਵ ਮਹਿਤਾ ਸੀਨੀਅਰ ਮੀਤ ਪ੍ਰਧਾਨ, ਵਿਨੋਦ ਦੁੱਗਲ, ਰੋਹਿਤ ਅਗਰਵਾਲ, ਸੰਜੇ ਸਹਦੇਵ, ਮਨੀਸ਼ ਸੋਡੀ, ਰੋਹਿਤ ਅਗਰਵਾਲ ਅਤੇ ਰਾਘਵ ਸਹਿਗਲ ਆਦਿ ਹਾਜ਼ਰ ਰਹੇ |