27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਚੈਤੰਨਿਆ ਟੈਕਨੋ ਸਕੂਲ ਦੇ ਬੱਚਿਆਂ ਨੇ ਅੰਤਰਰਾਸ਼ਟਰੀ ਹੁਨਰ ਖੋਜ ਮੁਕਾਬਲੇ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 21-04-2026
ਸ੍ਰੀ ਮੁਕਤਸਰ ਸਾਹਿਬ, 20 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਚੈਤੰਨਿਆ ਟੈਕਨੋ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਹੁਨਰ ਖੋਜ ਮੁਕਾਬਲੇ ਪ੍ਰੀਖਿਆ 'ਚ ਆਪਣੀ ਬੌਧਿਕ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਤੀਯੋਗਿਤਾ 'ਚ ਸਕੂਲ ਕਈ ਵਿਦਿਆਰਥੀਆਂ ਨੇ ਭਾਗ ਲਿਆ ਤੇ ਮੋਹਰੀ ਸਥਾਨ ਹਾਸਿਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ | ਇਸ ਪ੍ਰੀਖਿਆ ਦੇ ਨਤੀਜਿਆਂ 'ਚ ਸਕੂਲ ਦੀਆਂ ਵਿਦਿਆਰਥਣਾਂ ਅਵਲੀਨ ਕੌਰ ਤੇ ਹਸਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਰੈੱਡ ਬੋਲਟ ਬੈਗ ਤੇ ਸੋਨ ਤਗ਼ਮਾ ਹਾਸਿਲ ਕੀਤਾ | ਇਸੇ ਤਰ੍ਹਾਂ ਏਕਮਬੀਰ ਕੌਰ ਗਿੱਲ ਨੇ ਚੌਥਾ ਸਥਾਨ ਹਾਸਿਲ ਕਰਦਿਆਂ ਸਪੋਰਟਸ ਵਾਚ ਤੇ ਸੋਨ ਤਗ਼ਮਾ ਜਿੱਤਿਆ | ਇਨ੍ਹਾਂ ਤੋਂ ਇਲਾਵਾ ਕੈਸ਼ਮੀਨ ਬਰਾੜ, ਅਭਿਜੋਤ ਸਿੰਘ, ਗੈਰਿਸ਼, ਅਮਤੋਜ਼ ਸਿੰਘ ਤੇ ਕਿ੍ਸ਼ਨਿਕਾ ਨੇ ਵੀ ਸੋਨ ਤਗ਼ਮਾ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ | ਵਿਦਿਆਰਥੀਆਂ ਦੀ ਇਸ ਅਦੁੱਤੀ ਸਫ਼ਲਤਾ 'ਤੇ ਸਕੂਲ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਗਮ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਨਿਸ਼ਾ ਟੱਕਰ ਨੇ ਜੇਤੂਆਂ ਨੂੰ ਤਗ਼ਮਾ ਤੇ ਇਨਾਮ ਵੰਡਦਿਆਂ ਵਧਾਈ ਦਿੱਤੀ | ਇਸ ਮੌਕੇ ਸਕੂਲ ਸਟਾਫ਼ ਤੇ ਮਾਪਿਆਂ ਨੇ ਬੱਚਿਆਂ ਦੀ ਇਸ ਉਪਲਬਧੀ 'ਤੇ ਭਾਰੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਇਸ ਸਫ਼ਲਤਾ ਦਾ ਸਿਹਰਾ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਅਧਿਆਪਕਾਂ ਦੇ ਸਹੀ ਮਾਰਗ ਦਰਸ਼ਨ ਸਿਰ ਬੰਨਿ੍ਹਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੰਜਿਆਂਵਾਲੀ ਵਿਖੇ ਗੁਰਪ੍ਰੀਤ ਕੌਰ ਪੰਨੂੰ ਦੀ ਅਗਵਾਈ ਹੇਠ ਮੀਟਿੰਗ ਹੋਈ ਅਗਲੀ ਖ਼ਬਰ ਸੇਵਾ ਮੁਕਤ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੇ ਖਾਣੇ ਲਈ ਸ਼ੈੱਡ ਬਣਵਾਇਆ
Ad Position 24