13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਲਾਇਨਜ਼ ਕਲੱਬ ਪਠਾਨਕੋਟ ਨੇ ਇਕ ਬਜ਼ੁਰਗ ਜੋੜੇ ਲਈ ਛੱਤ ਬਣਾਉਣ ਲਈ ਸਹਾਇਤਾ ਰਾਸ਼ੀ ਕੀਤੀ ਭੇਟ <br/>

Ad Position 21
No active advertisement
ਅਜੀਤ ਡੈਸਕ 22-04-2026
ਪਠਾਨਕੋਟ, 21 ਅਪ੍ਰੈਲ (ਸੰਧੂ)- ਸਮਾਜ ਸੇਵਾ ਦੀ ਭਾਵਨਾ ਨੂੰ ਅਪਣਾਉਂਦੇ ਹੋਏ ਲਾਇਨਜ਼ ਕਲੱਬ ਪਠਾਨਕੋਟ ਨੇ ਇਕ ਲੋੜਵੰਦ ਬਜ਼ੁਰਗ ਜੋੜੇ ਦੀ ਸਹਾਇਤਾ ਲਈ ਇਕ ਸ਼ਲਾਘਾਯੋਗ ਪਹਿਲਕਦਮੀ ਕੀਤੀ | ਕਲੱਬ ਪ੍ਰਧਾਨ ਰੋਮੀ ਵਡੈਹਰਾ ਦੀ ਅਗਵਾਈ ਹੇਠ ਜੋੜੇ ਨੂੰ ਛੱਤ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਜਿਸ ਨਾਲ ਉਨ੍ਹਾਂ ਨੂੰ ਇਕ ਸੁਰੱਖਿਅਤ ਘਰ ਮਿਲਿਆ | ਕਲੱਬ ਪ੍ਰਧਾਨ ਰੋਮੀ ਵਡੈਹਰਾ ਤੇ ਪ੍ਰੋਜੈਕਟ ਚੇਅਰਮੈਨ ਰਵਿੰਦਰ ਮਹਾਜਨ ਨੇ ਦੱਸਿਆ ਕਿ ਬਜ਼ੁਰਗ ਜੋੜਾ ਲੰਬੇ ਸਮੇਂ ਤੋਂ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਸੀ ਤੇ ਉਨ੍ਹਾਂ ਦੇ ਘਰ ਦੀ ਛੱਤ ਖਸਤਾ ਹਾਲਤ ਵਿਚ ਸੀ | ਮੀਂਹ ਤੇ ਮੌਸਮ ਦੀਆਂ ਅਸਥਿਰਤਾਵਾਂ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਇਸ ਸਥਿਤੀ ਨੂੰ ਦੇਖਦੇ ਹੋਏ ਕਲੱਬ ਨੇ ਮਾਨਵਤਾਵਾਦੀ ਹਮਦਰਦੀ ਦਾ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦੀ ਸਹਾਇਤਾ ਕਰਨ ਦਾ ਫ਼ੈਸਲਾ ਕੀਤਾ | ਪ੍ਰੋਜੈਕਟ ਚੇਅਰਮੈਨ ਰਵਿੰਦਰ ਮਹਾਜਨ ਨੇ ਵੀ ਯੋਗਦਾਨ ਪਾਇਆ | ਇਸ ਮੌਕੇ ਸਕੱਤਰ ਸੰਦੀਪ ਕੋਹਲੀ, ਮਨਿੰਦਰ ਸਿੰਘ ਬੌਬੀ, ਅਜੇ ਗੁਪਤਾ, ਰਾਜੀਵ ਮਹਾਜਨ, ਪ੍ਰਵੀਨ ਅਗਰਵਾਲ, ਅਵਤਾਰ ਅਬਰੋਲ, ਪੁਨੀਤ ਓਹਰੀ, ਬਲਵਿੰਦਰ ਸਿੰਘ, ਵਿਪਿਨ ਨਾਇਰ ਤੇ ਸੁਲਭ ਮਹਾਜਨ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੈਸ ਸਿਲੰਡਰ ਦੀ ਕਮੀ ਕਾਰਨ ਹੋਟਲ ਉਦਯੋਗ ਦੀਆਂ ਮੁਸ਼ਕਿਲਾਂ ਵਧੀਆਂ ਅਗਲੀ ਖ਼ਬਰ ਸ੍ਰੀ ਲਕਸ਼ਮੀ ਨਾਰਾਇਣ ਪਵਨ ਧਾਮ ਵਿਖੇ ਸ੍ਰੀਮਦ ਭਾਗਵਤ ਮਹਾਂਪੁਰਾਣ ਕਥਾ ਸਮਾਪਤ <br/>
Ad Position 24