07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸੀਵਰੇਜ ਵਿਛਾਉਣ 'ਚ ਬੇਨਿਯਮੀਆਂ ਦੀ ਸ਼ਿਕਾਇਤ ਮਗਰੋਂ ਵਿਜੀਲੈਂਸ ਟੀਮ ਜਾਂਚ ਕਰਨ ਪੁੱਜੀ

Ad Position 21
No active advertisement
ਅਜੀਤ ਡੈਸਕ 23-04-2026
ਦੀਨਾਨਗਰ, 22 ਅਪ੍ਰੈਲ (ਸ਼ਾਮ ਸਿੰਘ ਘੁੰਮਣ)- ਪਿਛਲੀ ਕਾਂਗਰਸ ਸਰਕਾਰ ਵੇਲੇ ਦੀਨਾਨਗਰ ਸ਼ਹਿਰ ਅੰਦਰ ਕਰੀਬ 37 ਕਰੋੜ ਰੁਪਏ ਦੀ ਲਾਗਤ ਨਾਲ ਵਿਛਾਏ ਗਏ ਸੀਵਰੇਜ ਸਿਸਟਮ ਦੇ ਨਿਰਮਾਣ ਕੰਮਾਂ ਉੱਪਰ ਉਂਗਲਾਂ ਉੱਠਣ ਮਗਰੋਂ ਪੰਜਾਬ ਵਿਜੀਲੈਂਸ ਵਿਭਾਗ ਦੀ ਇਕ ਟੀਮ ਅੱਜ ਸੀਵਰੇਜ ਸਿਸਟਮ ਦੀ ਜਾਂਚ ਲਈ ਦੀਨਾਨਗਰ ਪੁੱਜੀ ਹੈ | ਵਿਜੀਲੈਂਸ ਦੇ ਡੀ.ਐਸ.ਪੀ. ਸ਼ਰਨਜੀਤ ਸਿੰਘ ਦੀ ਅਗਵਾਈ ਹੇਠ ਪੁੱਜੀ ਵਿਜੀਲੈਂਸ ਦੀ ਟੀਮ ਨੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਅਨੇਕਾਂ ਥਾਵਾਂ ਉੱਪਰ ਸੀਵਰੇਜ ਦੇ ਮੇਨ ਹੋਲਾਂ, ਸੀਵਰੇਜ ਦੀਆਂ ਪਾਈਪਾਂ ਤੇ ਵਿਛਾਏ ਗਏ ਸੀਵਰੇਜ ਦੀ ਪੈਮਾਇਸ਼ ਆਦਿ ਕਰਕੇ ਜਾਂਚ ਕੀਤੀ | ਹਾਲਾਂਕਿ ਵਿਜੀਲੈਂਸ ਦੀ ਟੀਮ ਨੇ ਪੱਤਰਕਾਰਾਂ ਨੂੰ ਬਹੁਤਾ ਕੁਝ ਨਹੀਂ ਦੱਸਿਆ ਅਤੇ ਸਿਰਫ਼ ਇੰਨ੍ਹਾ ਹੀ ਕਿਹਾ ਕਿ ਉਹ ਸ਼ਿਕਾਇਤ ਵਿਚਲੇ ਨੁਕਤਿਆਂ ਦੇ ਆਧਾਰ 'ਤੇ ਜਾਂਚ ਕਰ ਰਹੇ ਹਨ | ਪਰ ਦੂਜੇ ਪਾਸੇ ਸ਼ਿਕਾਇਤ ਕਰਤਾ ਦੀਨਾਨਗਰ ਵਾਸੀ ਚੰਦਰ ਸ਼ੇਖਰ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਸਮੇਂ ਦੀਨਾਨਗਰ ਸ਼ਹਿਰ ਅੰਦਰ ਸੀਵਰੇਜ ਸਿਸਟਮ ਵਿਛਾਉਣ ਲਈ 37 ਕਰੋੜ ਰੁਪਏ ਖ਼ਰਚੇ ਗਏ ਸਨ ਜਿਸ ਨੂੰ ਖ਼ਰਚਣ ਵਿਚ ਅਨੇਕਾਂ ਬੇਨਿਯਮੀਆਂ ਤੇ ਭਿ੍ਸ਼ਟਾਚਾਰ ਹੋਇਆ ਹੈ ਜਿਸ ਸੀਵਰੇਜ ਸਿਸਟਮ ਦਾ ਸ਼ਹਿਰ ਦੇ ਲੋਕਾਂ ਨੂੰ ਲਾਭ ਹੋਣਾ ਚਾਹੀਦਾ ਸੀ, ਬੇਨਿਯਮੀਆਂ ਕਾਰਨ ਉਹ ਲੋਕਾਂ ਲਈ ਮੁਸੀਬਤ ਬਣਿਆ ਹੈ | ਚੰਦਰ ਸ਼ੇਖਰ ਨੇ ਕਿਹਾ ਕਿ ਸੀਵਰੇਜ ਵਿਛਾਉਣ ਲਈ ਬੇਹੱਦ ਗੈਰ ਮਿਆਰੀ ਤੇ ਅੰਡਰ ਸਾਈਜ਼ ਪਾਈਪਾਂ ਦੀ ਵਰਤੋਂ ਕੀਤੀ ਗਈ ਹੈ | ਸੀਵਰੇਜ ਦੇ ਮੇਨ ਹੋਲ ਬਣਾਉਣ ਸਮੇਂ ਸਹੀ ਮਿਕਦਾਰ 'ਚ ਮੈਟੀਰੀਅਲ ਦਾ ਇਸਤੇਮਾਲ ਨਹੀਂ ਕੀਤਾ ਗਿਆ ਤੇ ਲੋੜ ਨਾਲੋਂ ਘੱਟ ਮੇਨ ਹੋਲ ਬਣਾ ਕੇ ਇਸ ਪੂਰੇ ਪ੍ਰੋਜੈਕਟ ਵਿਚ ਵੱਡਾ ਘਪਲਾ ਕੀਤਾ ਗਿਆ ਹੈ ਜਿਸ ਕਾਰਨ ਸੀਵਰੇਜ ਸਿਸਟਮ ਲਗਾਤਾਰ ਬਲਾਕ ਰਹਿ ਰਿਹਾ ਹੈ ਤੇ ਇਸ ਦਾ ਖ਼ਮਿਆਜ਼ਾ ਪੂਰਾ ਸ਼ਹਿਰ ਭੁਗਤ ਰਿਹਾ ਹੈ | ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਵਿਜੀਲੈਂਸ ਵਿਭਾਗ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰੇਗਾ ਤੇ ਜਨਤਾ ਦਾ ਪੈਸਾ ਬਰਬਾਦ ਕਰਨ ਵਾਲੇ ਚਿਹਰਿਆਂ ਨੂੰ ਲੋਕਾਂ ਸਾਹਮਣੇ ਲਿਆਵੇਗਾ |
Ad Position 22
No active advertisement
ਪਿਛਲੀ ਖ਼ਬਰ ਅਫ਼ੀਮ ਅਤੇ ਕਾਰ ਸਮੇਤ ਇਕ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਨਗਰ ਨਿਗਮ ਚੋਣਾਂ 'ਚ ਸਰਕਾਰੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ ਅਕਾਲੀ ਦਲ : ਨਰੇਸ਼ ਮਹਾਜਨ
Ad Position 24