07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਿੰਡ ਨੰਗਲ 'ਚ ਢਾਈ ਕਿੱਲੇ ਕਣਕ ਸੜ ਕੇ ਸੁਆਹ

Ad Position 21
No active advertisement
ਅਜੀਤ ਡੈਸਕ 23-04-2026
ਧਿਆਨਪੁਰ, 22 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)- ਪਿੰਡ ਨੰਗਲ ਵਿਚ ਛੋਟਾ ਹਾਥੀ ਦੀ ਬੈਟਰੀ ਦੇ ਸਰਕਟ ਕਰ ਕੇ ਅਚਾਨਕ ਅੱਗ ਲੱਗਣ ਕਰ ਕੇ ਜਿੱਥੇ ਛੋਟਾ ਹਾਥੀ ਸੜ ਗਿਆ ਉਥੇ ਕਿਸਾਨ ਅਵਤਾਰ ਸਿੰਘ ਨੰਗਲ ਦੀ ਢਾਈ ਕਿੱਲੇ ਦੇ ਕਰੀਬ ਕਣਕ ਵੀ ਸੜ੍ਹ ਕੇ ਸੁਆਹ ਹੋ ਗਈ | ਇਸ ਸੰਬੰਧੀ ਛੋਟੇ ਹਾਥੀ ਨੂੰ ਚਲਾਉਣ ਵਾਲੇ ਡਰਾਇਵਰ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਰਣਜੀਤ ਸਿੰਘ ਦਾ ਛੋਟਾ ਹਾਥੀ ਪੀ.ਬੀ.06-7914 ਲੈ ਕੇ ਪਿੰਡ ਦੇ ਹੀ ਕਿਸਾਨ ਅਵਤਾਰ ਸਿੰਘ ਦੀ ਕਣਕ ਲੱਦ ਕੇ ਮੰਡੀ ਪਹੁੰਚਾਉਣ ਵਾਸਤੇ ਗਿਆ ਸੀ ਕਿ ਅਚਾਨਕ ਬੈਟਰੀ ਸਰਕਟ ਜਾਂ ਹੋਰ ਕਿਸੇ ਕਾਰਨ ਕਰ ਕੇ ਇਕ ਦਮ ਛੋਟੇ ਹਾਥੀ ਨੂੰ ਅੱਗ ਲੱਗ ਗਈ, ਜਿਸ ਕਰ ਕੇ ਛੋਟਾ ਹਾਥੀ ਮੌਕੇ 'ਤੇ ਹੀ ਸਵਾਹ ਹੋ ਗਿਆ ਤੇ ਅਵਤਾਰ ਸਿੰਘ ਦੀ ਲਗਪਗ ਢਾਈ ਕਿੱਲੇ ਕਣਕ ਵੀ ਅੱਗ ਦੀ ਲਪੇਟ ਵਿਚ ਆ ਗਈ | ਉਨ੍ਹਾਂ ਕਿਹਾ ਕਿ ਅੱਗ ਲੱਗਣ ਤੋਂ ਤੁਰੰਤ ਬਾਅਦ ਫਾਇਰ ਬਿ੍ਗੇਡ ਨੂੰ ਫ਼ੋਨ ਕੀਤਾ ਗਿਆ ਜਿਸ ਕਰ ਕੇ ਉਨ੍ਹਾਂ ਦੀ ਗੱਡੀ ਨੇ ਤੁਰੰਤ ਆ ਕੇ ਅੱਗ 'ਤੇ ਕਾਬੂ ਪਾਉਂਦਿਆਂ ਹੋਰ ਨੁਕਸਾਨ ਹੋਣ ਤੋਂ ਬਚਾਇਆ | ਇਸ ਸਮੇਂ ਸੁਰਜੀਤ ਸਿੰਘ ਨੰਗਲ ਨੇ ਦੱਸਿਆ ਕਿ ਛੋਟਾ ਹਾਥੀ ਜੋ ਲੋਨ 'ਤੇ ਲਿਆ ਹੋਇਆ ਸੀ ਅਤੇ ਇਸ ਨੂੰ ਅਚਾਨਕ ਅੱਗ ਲੱਗਣ ਬਾਰੇ ਸੁਣ ਕੇ ਇਸ ਦੇ ਮਾਲਕ ਰਣਜੀਤ ਸਿੰਘ ਦੀ ਅਚਾਨਕ ਸਦਮੇ ਨਾਲ ਮੌਤ ਹੋ ਗਈ | ਡਰਾਇਵਰ ਸੁਰਜੀਤ ਸਿੰਘ ਤੇ ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਲਗਪਗ 4-5 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ ਤੇ ਸਦਮੇ ਕਰ ਕੇ ਰਣਜੀਤ ਸਿੰਘ ਦੀ ਮੌਤ ਵੀ ਹੋ ਗਈ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਹਲਕਾ ਇੰਚਾਰਜ ਆਪ ਬਲਬੀਰ ਸਿੰਘ ਪੰਨੂੰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹ ਕਣਕ ਦੀ ਫ਼ਸਲ ਦਾ ਅਤੇ ਛੋਟੇ ਹਾਥੀ ਦੇ ਮਾਲਕ ਨੂੰ ਮੁਆਵਜ਼ਾ ਦੇ ਕੇ ਰਾਹਤ ਦੇਣ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਕਟਾਰੂਚੱਕ ਨੇ ਗੁਰਦਾਸਪੁਰ ਦਾਣਾ ਮੰਡੀ 'ਚ ਕਣਕ ਦੇੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਗੁਰਦਾਸਪੁਰ ਦੇ ਦਿਹਾਤੀ ਖੇਤਰ ਅੰਦਰ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ
Ad Position 24