ਧਾਰੀਵਾਲ, 22 ਅਪ੍ਰੈਲ (ਸਵਰਨ ਸਿੰਘ)- ਗੈਸ ਸਿਲੰਡਰ ਨੂੰ ਲੈ ਕੇ ਹੋਏ ਝਗੜੇ ਵਿਚ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ, ਜਿਸ ਵਿਚ ਕਮਲੇਸ਼ ਕੁਮਾਰੀ ਪਤਨੀ ਲਾਰੈਂਸ ਮਸੀਹ ਵਾਸੀ ਤਰੀਜਾ ਨਗਰ ਨੇ ਪੁਲਿਸ ਨੂੰ ਦੱਸਿਆ ਕਿ ਦਿਨ ਦੇ ਲਗਪਗ 12:30 ਵਜੇ ਉਹ ਪਿੰਡ ਵਿਚ ਆ ਕੇ ਗੈਸ ਸਿਲੰਡਰਾਂ ਵਾਲੀ ਗੱਡੀ ਤੋਂ ਸਿਲੰਡਰ ਲੈਣ ਲਈ ਲਾਇਨ ਵਿਚ ਖੜੀ ਸੀ | ਕੁਝ ਸਮੇਂ ਬਾਅਦ ਉਸ ਨੇ ਆਪਣੀ ਐਕਟਿਵਾ ਸਕੂਟੀ ਉੱਤੇ ਰੱਖਿਆ ਸਿਲੰਡਰ ਲਾਹ ਕੇ ਮੁੜ ਲਾਇਨ ਵਿਚ ਲੱਗਣ ਦੀ ਕੋਸ਼ਿਸ਼ ਕੀਤੀ | ਇਸ ਦੌਰਾਨ ਉਕਤ ਦੋਸ਼ੀਆਂ ਨੇ ਉਸ ਦਾ ਵਿਰੋਧ ਕੀਤਾ | ਉਸ ਵਲੋਂ ਵਾਰ-ਵਾਰ ਇਹ ਕਹਿਣ ਦੇ ਬਾਵਜੂਦ ਕਿ ਉਹ ਪਹਿਲਾਂ ਤੋਂ ਹੀ ਲਾਇਨ ਵਿਚ ਖੜੀ ਸੀ, ਲਖਵਿੰਦਰ ਕੌਰ ਉਰਫ਼ ਲੱਖੋ ਅਤੇ ਇਸ ਦੇ ਪੁੱਤਰ ਵਾਸੀਆਂਨ ਬੜੋਏ ਨੇ ਗੁੱਸੇ ਵਿਚ ਆ ਕੇ ਉਸ ਨੂੰ ਵਾਲਾਂ ਤੋਂ ਫੜ ਲਿਆ ਤੇ ਜ਼ਮੀਨ ਉੱਤੇ ਸੁੱਟ ਦਿੱਤਾ | ਇਸ ਤੋਂ ਬਾਅਦ ਉਸ ਨਾਲ ਖਿੱਚ-ਧੂਹ ਕੀਤੀ ਗਈ | ਇਸੇ ਸਮੇਂ ਲਖਵਿੰਦਰ ਕੌਰ ਦੇ ਪੁੱਤਰ ਨੇ ਗੈਸ ਸਿਲੰਡਰ ਚੁੱਕ ਕੇ ਉਸ ਦੇ ਸੱਜੇ ਮੋਢੇ ਉੱਤੇ ਜ਼ੋਰ ਨਾਲ ਵਾਰ ਕੀਤਾ ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ | ਜ਼ਖ਼ਮੀ ਹਾਲਤ ਵਿਚ ਉਸ ਨੂੰ ਤੁਰੰਤ ਇਲਾਜ ਲਈ ਸੈਕਰਟ ਹਾਰਟ ਹਸਪਤਾਲ ਜਲੰਧਰ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਰਹੀ | ਦਰਖਾਸਤਕਰਤਾ ਕਮਲੇਸ਼ ਕੁਮਾਰ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਵਲੋਂ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |