ਨੌਸ਼ਹਿਰਾ ਮੱਝਾ ਸਿੰਘ, 22 ਅਪ੍ਰੈਲ (ਰਵੀ ਭਗਤ)-ਮਿਲੇਨੀਅਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੌਸ਼ਹਿਰਾ ਮੱਝਾ ਸਿੰਘ ਦਾ ਸੀ.ਬੀ.ਐੱਸ.ਈ. ਵਲੋਂ ਐਲਾਨਿਆ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਮਿਲੇਨੀਅਮ ਸਕੂਲ ਦੇ ਚੇਅਰਮੈਨ ਡਾ. ਦਲਬੀਰ ਸਿੰਘ ਘੁੰਮਣ ਨੇ ਕਿਹਾ ਕਿ ਈਸ਼ਦੀਪ ਸਿੰਘ 96 ਫ਼ੀਸਦੀ, ਸੁਖਮਨਜੋਤ ਕੌਰ 92 ਫ਼ੀਸਦੀ, ਲਵਪ੍ਰੀਤ ਸਿੰਘ 91 ਫ਼ੀਸਦੀ, ਗੁਰਮਨਦੀਪ ਸਿੰਘ 90.2 ਫ਼ੀਸਦੀ, ਅਰਸ਼ਪ੍ਰੀਤ ਕੌਰ 89 ਫ਼ੀਸਦੀ, ਗੁਨਤਾਜਦੀਪ 89 ਫ਼ੀਸਦੀ, ਰਿਪਨਦੀਪ ਕੌਰ 88.2 ਫ਼ੀਸਦੀ, ਤੇਜਬੀਰ ਸਿੰਘ 87 ਫ਼ੀਸਦੀ, ਸਿਮਰਨ ਕੌਰ 87 ਫ਼ੀਸਦੀ, ਨੂਰਦੀਪ ਕੌਰ 84.4 ਫ਼ੀਸਦੀ, ਏਕਨੂਰ ਕੌਰ 84 ਫ਼ੀਸਦੀ, ਸੁਪ੍ਰੀਤ ਕੌਰ 83.2 ਫ਼ੀਸਦੀ, ਪ੍ਰਭਜੋਤ ਸਿੰਘ 83 ਫ਼ੀਸਦੀ, ਅਸ਼ਮੀਤ ਕੌਰ ਨੇ 82 ਫ਼ੀਸਦੀ, ਪ੍ਰਭਜੋਤ ਕੌਰ ਨੇ 81.4 ਫ਼ੀਸਦੀ, ਕਿਰਨਦੀਪ ਕੌਰ ਨੇ 81.2 ਫ਼ੀਸਦੀ ਅਤੇ ਰੀਆ ਭਗਤ ਤੇ ਅਰਮਾਨਦੀਪ ਸਿੰਘ ਨੇ 81 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਨਰਿੰਦਰ ਕੌਰ ਸਿੱਧੂ ਨੇ ਇਸ ਨਤੀਜੇ ਲਈ ਸਮੂਹ ਸਕੂਲ ਅਧਿਆਪਕਾਂ, ਮਾਪਿਆਂ ਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |