06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬੇਬੇ ਨਾਨਕੀ ਸਿਲਾਈ-ਕਢਾਈ ਸੈਂਟਰ ਦੀਆਂ ਬੱਚੀਆਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ

Ad Position 21
No active advertisement
ਅਜੀਤ ਡੈਸਕ 23-04-2026
ਡੇਰਾ ਬਾਬਾ ਨਾਨਕ, 22 ਅਪ੍ਰੈਲ (ਵਿਜੇ ਸ਼ਰਮਾ)- ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰ ਰਹੀ ਸੰਸਥਾ 'ਗੁਰੂ ਨਾਨਕ ਨਾਮ ਸੇਵਾ ਮਿਸ਼ਨ' ਵਲੋਂ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਬੱਚੀਆਂ ਦੇ ਸਵੈ ਰੁਜ਼ਗਾਰ ਹਿੱਤ ਚਲਾਏ ਜਾ ਰਹੇ 'ਬੇਬੇ ਨਾਨਕੀ ਮੁਫ਼ਤ ਸਿਲਾਈ, ਕਢਾਈ ਸੈਂਟਰ' ਦੇ 31ਵੇਂ ਗਰੁੱਪ ਦੇ 6 ਮਹੀਨੇ ਦਾ ਕੋਰਸ ਪੂਰਾ ਹੋਣ ਉਪਰੰਤ ਇਨ੍ਹਾਂ ਬੱਚੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ | ਇਸ ਸਬੰਧ 'ਚ ਰੱਖੇ ਗਏ ਇਕ ਸੰਖੇਪ ਸਮਾਗਮ ਉਪਰੰਤ ਸੰਸਥਾ ਦੇ ਚੇਅਰਮੈਨ ਬਾਬਾ ਬਲਬੀਰ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਵਾਲਿਆਂ ਨੇ ਦੱਸਿਆ ਕਿ ਬੇਬੇ ਨਾਨਕ ਸਿਲਾਈ-ਕਢਾਈ ਸੈਂਟਰ ਦੀ ਸਥਾਪਨਾ 2010 ਵਿਚ ਇਲਾਕੇ ਦੀਆਂ ਲੋੜਵੰਦ ਬੇਟੀਆਂ ਦੇ ਸਵੈ-ਰੁਜ਼ਗਾਰ ਹਿੱਤ ਕੀਤੀ ਗਈ ਸੀ, ਜਿਸ ਤਹਿਤ ਹੁਣ ਤੱਕ 900 ਦੇ ਕਰੀਬ ਲੜਕੀਆਂ ਸਿਖਲਾਈ ਹਾਸਲ ਕਰ ਕੇ ਆਪਣਾ ਰੁਜ਼ਗਾਰ ਹਾਸਲ ਕਰ ਚੁੱਕੀਆਂ ਹਨ | ਉਨ੍ਹਾਂ ਦੱਸਿਆ ਕਿ ਕੋਰਸ ਪੂਰਾ ਹੋਣ ਉਪਰੰਤ ਹਰ ਬੇਟੀ ਨੂੰ ਸੰਸਥਾ ਵਲੋਂ ਮੁਫ਼ਤ ਸਿਲਾਈ ਮਸ਼ੀਨ ਭੇਟ ਕੀਤੀ ਜਾਂਦੀ ਹੈ | ਬਾਬਾ ਬਲਬੀਰ ਸਿੰਘ ਬੇਦੀ ਨੇ ਦੱਸਿਆ ਕਿ ਇਹ ਸੇਵਾ 'ਅੰਮਿ੍ਤ ਐਂਡ ਮਨਜੀਤ ਚੈਰੀਟੇਬਲ ਟਰੱਸਟ ਲਿਮਟਿਡ ਯੂ.ਕੇ.' ਦੇ ਵਡਮੱੁਲੇ ਸਹਿਯੋਗ ਨਾਲ ਨਿਰੰਤਰ ਚੱਲ ਰਹੀ ਹੈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ: ਹਰਪ੍ਰੀਤ ਸਿੰਘ ਡੀ.ਆਈ.ਜੀ. ਪੁਲਿਸ ਤੋਂ ਇਲਾਵਾ ਮੈਡਮ ਕੁਲਵਿੰਦਰ ਕੌਰ ਹੈਡ ਟੀਚਰ, ਡਾ. ਸਰਦੂਲ ਸਿੰਘ, ਰਾਜਵਿੰਦਰ ਕੌਰ, ਗੁਰਮੀਤ ਸਿੰਘ, ਮਹਿਕਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਪ੍ਰੇਮ ਸਿੰਘ, ਪ੍ਰਭਨੂਰ ਸਿੰਘ ਤਰਸੇਮ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਪਿੰਡਾਂ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ
Ad Position 24