10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜ਼ਿਲ੍ਹਾ ਜਥੇਬੰਧਕ ਢਾਂਚੇ ਦਾ ਐਲਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਕਲਾਨੌਰ, 24 ਅਪ੍ਰੈਲ (ਪੁਰੇਵਾਲ)- ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਵਲੋਂ ਜ਼ਿਲ੍ਹਾ ਜਥੇਬੰਧਕ ਢਾਂਚੇ ਦਾ ਐਲਾਨ ਕਰਦਿਆਂ ਬਲਾਕ ਕਲਾਨੌਰ ਦੇ ਵੱਖ-ਵੱਖ ਪਿੰਡਾਂ ਦੇ ਸੀਨੀਅਰ ਆਗੂਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਜ਼ਿਲ੍ਹਾ ਪ੍ਰਧਾਨ ਗਿੱਲ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਦੀ ਪ੍ਰਵਾਨਗੀ ਨਾਲ ਕਲਾਨੌਰ ਵਾਸੀ ਭਾਈ ਅਮਰੀਕ ਸਿੰਘ ਧਰਮੀ ਫੌਜੀ ਨੂੰ ਜ਼ਿਲ੍ਹਾ ਜਥੇਬੰਦੀ 'ਚ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਸ਼ੂਗਰ ਮਿੱਲ ਦੇ ਸਾਬਕਾ ਸੀ.ਸੀ.ਡੀ.ਓ. ਪਿਆਰਾ ਸਿੰਘ ਭੰਗੂ, ਡਾ. ਪਲਵਿੰਦਰ ਸਿੰਘ ਦਿਓ ਹਕੀਂਮਪੁਰ ਨੂੰ ਜ਼ਿਲ੍ਹਾ ਮੁੱਖ ਸਲਾਹਕਾਰ, ਚੈਨ ਸਿੰਘ ਸਪਾਰਾਏਕੋਠੀ ਤੇ ਨਰਿੰਦਰ ਸਿੰਘ ਖੈਹਿਰਾ ਨੂੰ ਸੀਨੀਅਰ ਮੀਤ ਪ੍ਰਧਾਨ, ਬਲਾਕ ਪੱਧਰ 'ਤੇ ਸੋਸਲ ਮੀਡੀਆ ਦੀ ਜ਼ਿੰਮੇਵਾਰੀ ਬੀਰਜਤਿੰਦਰ ਸਿੰਘ ਸੋਨੀ ਭਿਖਾਰੀਵਾਲ ਨੂੰ ਸੌਂਪੀ ਗਈ ਹੈ | ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਨਿਯੁਕਤੀ ਦਾ ਸਵਾਗਤ ਕੀਤਾ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਜਥੇ. ਸੱੁਚਾ ਸਿੰਘ ਛੋਟੇਪੁਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ ਤੇ ਅਪਰਬਾਰੀ ਦੁਆਬ ਨਹਿਰ ਦੇ ਪੁਲਾਂ ਦੀ ਰਬੜ ਹੇਠਾਂ ਧੱਸਣ ਨਾਲ ਹਾਦਸੇ ਵਾਪਰਨ ਦਾ ਡਰ ਅਗਲੀ ਖ਼ਬਰ ਸਫਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਸੁਖਜਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ <br/>
Ad Position 24