10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦਰਿਆ ਬਿਆਸ ਤੇ ਅਪਰਬਾਰੀ ਦੁਆਬ ਨਹਿਰ ਦੇ ਪੁਲਾਂ ਦੀ ਰਬੜ ਹੇਠਾਂ ਧੱਸਣ ਨਾਲ ਹਾਦਸੇ ਵਾਪਰਨ ਦਾ ਡਰ

Ad Position 21
repet_subhas-goyals [Copy P29]
ਦਰਿਆ ਬਿਆਸ ਪੁਲ 'ਤੇ ਹੇਠਾਂ ਧੱਸੀ ਰਬੜ | ਤਸਵੀਰ: ਅਸ਼ੋਕ ਸ਼ਰਮਾ <br/> 25-04-2026
ਗੁਰਦਾਸਪੁਰ, 24 ਅਪ੍ਰੈਲ (ਅਸ਼ੋਕ ਸ਼ਰਮਾ)-ਦਰਿਆ ਬਿਆਸ ਤੇ ਅਪਰਬਾਰੀ ਦੁਆਬ ਨਹਿਰ 'ਤੇ ਬਣੇ ਆਧੁਨਿਕ ਪੁਲ ਦੀ ਰਬੜ ਜੋ ਸੜਕ ਵਿਚਕਾਰ ਰੇਿਲੰਗ ਵਿਚ ਲੱਗੀ ਹੋਈ ਹੈ, ਉਹ ਹੇਠਾਂ ਧੱਸ ਗਈ ਹੈ | ਜਿਸ ਨਾਲ ਤੇਜ਼ ਰਫ਼ਤਾਰ ਵਾਹਨ ਜਦੋਂ ਪੁਲ ਤੋਂ ਲੰਘਦੇ ਹਨ ਤਾਂ ਬੇਕਾਬੂ ਹੋ ਕੇ ਪੁਲ ਦੇ ਫੁੱਟਪਾਥ ਨਾਲ ਟਕਰਾ ਜਾਂਦੇ ਹਨ, ਜਿਸ ਨਾਲ ਵਾਹਨ ਚਾਲਕਾਂ ਦਾ ਜਾਨੀ ਮਾਲੀ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ | ਇਸ ਸਬੰਧੀ ਸਾਬਕਾ ਸਰਪੰਚ ਰਾਮ ਲੁਭਾਇਆ ਤੇ ਸਾਬਕਾ ਸਰਪੰਚ ਬਲਕਾਰ ਸਿੰਘ ਟਾਂਡਾ ਤੋਂ ਇਲਾਵਾ ਹੋਰ ਲੋਕਾਂ ਨੇ ਦੱਸਿਆ ਕਿ ਦੋਵੇਂ ਪੁਲ ਡੇਢ ਦਹਾਕੇ ਤੋਂ ਪਹਿਲਾਂ ਬਣੇ ਹਨ ਅਤੇ ਮਹਿਕਮੇ ਨੇ ਪੁਲਾਂ ਨੰੂ ਵਧੀਆ ਦਿਖਾਉਣ ਲਈ ਰੰਗ ਰੋਗਨ ਕਰਵਾ ਦਿੱਤਾ ਹੈ | ਜਦੋਂ ਕਿ ਪੁਲ 'ਤੇ ਲਾਈਟਾਂ ਬੰਦ ਹਨ ਅਤੇ ਮਹਿਕਮਾ ਬਿਲਕੁਲ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਦੱਸਿਆ ਕਿ ਦਰਿਆ ਬਿਆਸ, ਗੱਦੀ ਤੇ ਨਹਿਰ ਅਪਰਬਾਰੀ ਦੁਆਬ ਦੇ ਪੁਲਾਂ ਦੀ ਰਬੜ ਜੋ ਪੁਲ ਨੰੂ ਲਚਕਦਾਰ ਬਣਾਉਂਦੀ ਹੈ, ਉਹ ਹੇਠਾਂ ਧੱਸਣ ਨਾਲ ਜਦੋਂ ਵੀ ਗੱਡੀਆਂ ਪੁਲ ਤੋਂ ਲੰਘਦੀਆਂ ਹਨ ਤਾਂ ਕਾਫ਼ੀ ਆਵਾਜ਼ ਆਉਂਦੀ ਹੈ, ਜਿਸ ਨਾਲ ਪੁਲ 'ਤੇ ਕੋਈ ਵੀ ਘਟਨਾ ਵਾਪਰ ਸਕਦੀ ਹੈ | ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਾਸੋਂ ਮੰਗ ਕੀਤੀ ਕਿ ਹੇਠਾਂ ਧੱਸੀ ਪੁਲ ਦੀ ਰਬੜ 'ਤੇ ਲੋਹੇ ਦੇ ਫਰੇਮ ਲਗਾ ਕੇ ਵਾਹਨ ਚਾਲਕਾਂ ਨੰੂ ਨਿਜਾਤ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਧਾਰੋਵਾਲੀ 'ਵਰਸਿਟੀ ਕਾਲਜ ਦੇ ਵਿਦਿਆਰਥੀਆਂ ਦਾ ਬੀ.ਕਾਮ. ਸਮੈਸਟਰ ਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜ਼ਿਲ੍ਹਾ ਜਥੇਬੰਧਕ ਢਾਂਚੇ ਦਾ ਐਲਾਨ
Ad Position 24