ਕਲਾਨੌਰ, 24 ਅਪ੍ਰੈਲ (ਪੁਰੇਵਾਲ)- ਸਥਾਨਕ ਕਸਬੇ 'ਚ ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਦੀ ਅਗਵਾਈ ਹੇਠ ਚੱਲ ਰਹੇ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ ਵਿੱਦਿਆ ਦੇ ਖੇਤਰ 'ਚ ਨਿਰੰਤਰ ਮੱਲ੍ਹਾਂ ਮਾਰ ਰਹੇ ਹਨ | ਕਾਲਜ ਦੇ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਨਤੀਜਿਆਂ 'ਚ ਮੈਰਿਟ ਪੁਜ਼ੀਸ਼ਨਾਂ ਹਾਸਲ ਕਰ ਕੇ ਤੇ ਨਤੀਜਿਆਂ 'ਚ ਚੰਗੇ ਅੰਕ ਲੈ ਕੇ ਕਾਲਜ, ਇਲਾਕੇ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ | ਪਿ੍ੰਸੀਪਲ ਡਾ. ਅੱਤਰੀ ਨੇ ਦੱਸਿਆ ਕਿ ਇਸ ਲੜੀ ਤਹਿਤ ਬੀ.ਕਾਮ. ਸਮੈਸਟਰ ਤੀਜੇ ਦੀ ਵਿਦਿਆਰਥਣ ਕੋਮਲ ਸ਼ਰਮਾ ਨੇ 7.35 ਸੀ.ਜੀ.ਪੀ.ਏ. ਨਾਲ ਕਾਲਜ ਵਿਚੋਂ ਪਹਿਲਾ, ਕੋਮਲਪ੍ਰੀਤ ਨੇ 7.17 ਨਾਲ ਦੂਸਰਾ, ਮਹਿਕ ਨੇ 7.09 ਨਾਲ ਤੀਸਰਾ ਤੇ ਹਰਪ੍ਰੀਤ ਕੌਰ ਨੇ 6.52 ਸੀ.ਜੀ.ਪੀ.ਏ. ਨਾਲ ਚੌਥਾ ਸਥਾਨ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਕਮਲ ਕਿਸ਼ੋਰ ਅੱਤਰੀ ਨੇ ਸੰਬੰਧਤ ਵਿਭਾਗ ਦੇ ਪ੍ਰੋ. ਸਿਵਾਨੀ, ਰਿਧਿਮਾ ਮਹਾਜਨ ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀੇ ਉਨ੍ਹਾਂ ਕਾਲਜ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਲਈ ਪ੍ਰੇਰਿਆ | ਇਸ ਮੌਕੇ ਕਲਰਕ ਹਰਜੰਤ ਸਿੰਘ, ਪ੍ਰੋ. ਸਿਵਾਨੀ,