10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਇਲਾਕੇ ਦੇ ਵਿਦਿਆਰਥੀਆਂ ਲਈ ਬਣਿਆ ਪਹਿਲੀ ਪਸੰਦ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਦੀਨਾਨਗਰ, 24 ਅਪ੍ਰੈਲ (ਸੋਢੀ/ਸ਼ਰਮਾ)- ਦਯਾਨੰਦ ਮੱਠ ਵਲੋਂ ਸੰਚਾਲਿਤ ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਪਿਛਲੇ 27 ਸਾਲ ਤੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਨੂੰ ਉੱਚਕੋਟੀ ਦੀ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ | ਇਹ ਸੰਸਥਾ ਪੰਜਾਬ ਦੇ ਨਾਲ ਨਾਲ ਗੁਆਂਢੀ ਸੂਬਿਆਂ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ | ਇਸ ਸੰਸਥਾ ਵਿਚ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਵਿਦਿਆਰਥੀ ਸਿੱਖਿਆ ਹਾਸਲ ਕਰਨ ਪਹੁੰਚਦੇ ਹਨ ਤੇ ਇਹ ਸੰਸਥਾ ਜਿੱਥੇ ਵਿਦਿਆਰਥੀਆਂ ਨੂੰ ਉੱਚ ਕੋਟੀ ਦੀ ਸਿੱਖਿਆ ਹਾਸਲ ਕਰਵਾਉਣ 'ਚ ਸ਼ਲਾਘਾਯੋਗ ਯਤਨ ਕਰ ਰਹੀ ਹੈ ਉੱਥੇ ਸੰਸਥਾ 100 ਫੀਸਦੀ ਵਿਦਿਆਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਟੀਚੇ ਨੂੰ ਲੈ ਕੇ ਕੰਮ ਕਰਦੀ ਹੈ | ਸਵਾਮੀ ਸਰਵਾਨੰਦ ਗਰੁੱਪ ਦੇ ਪ੍ਰਧਾਨ ਸਵਾਮੀ ਸਦਾ ਨੰਦ ਸਰਸਵਤੀ, ਸਕੱਤਰ ਦਿਨੇਸ਼ ਸ਼ਾਸਤਰੀ ਤੇ ਡਾਇਰੈਕਟਰ ਭੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਇਹ ਸੰਸਥਾ ਲਗਾਤਾਰ ਤਰੱਕੀ ਦੀ ਰਾਹ 'ਤੇ ਅੱਗੇ ਵਧ ਰਹੀ ਹੈ | ਸੰਸਥਾ ਵਿਚ ਉਪਲਬਧ ਵੱਖ-ਵੱਖ ਕੋਰਸਾਂ ਅਤੇ ਸਹੂਲਤਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਦਿਨੇਸ਼ ਸ਼ਾਸਤਰੀ ਤੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਪੰਜਾਬ ਰਾਜ ਖੇਤੀ ਸਿੱਖਿਆ ਪ੍ਰੀਸ਼ਦ ਵਲੋਂ ਮਾਨਤਾ ਪ੍ਰਾਪਤ ਬੀ.ਐਸ.ਸੀ ਐਗਰੀਕਲਚਰ (ਆਨਰਜ਼) ਦੇ ਚਾਰ ਸਾਲ ਦੇ ਕੋਰਸ, ਬੀ ਫਾਰਮੇਸੀ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਵਾਲੇ ਹੋਰ ਵੱਖ-ਵੱਖ ਕੋਰਸਾਂ ਜਿਨ੍ਹਾਂ ਵਿਚ ਬੀ.ਟੈੱਕ, ਐਮ.ਟੈੱਕ ,ਬੀ.ਸੀ.ਏ, ਐਮ.ਸੀ.ਏ, ਬੀ.ਕਾਮ,ਐਮ.ਕਾਮ, ਐਮ.ਬੀ.ਏ, ਪੀ.ਜੀ.ਡੀ.ਸੀ.ਏ, ਬੀ.ਐਸ.ਸੀ ਨਾਨ ਮੈਡੀਕਲ, ਬੀ.ਐਸ.ਸੀ ਮੈਡੀਕਲ, ਬੀ.ਐਸ.ਸੀ ਕੰਪਿਊਟਰ ਸਾਇੰਸ, ਐਮ.ਐਸ.ਸੀ ਕੈਮਿਸਟਰੀ, ਮੈਥ ਤੇ ਫਿਜ਼ਿਕਸ ਆਦਿ ਸ਼ਾਮਿਲ ਹਨ 'ਚ ਦਾਖ਼ਲੇ/ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਲੜਕੇ ਤੇ ਲੜਕੀਆਂ ਲਈ ਵੱਖ-ਵੱਖ ਹੋਸਟਲ ਮੁਹੱਈਆ ਕਰਵਾਉਣ ਦੇ ਨਾਲ ਟਰਾਂਸਪੋਰਟ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ | ਗ਼ਰੀਬ, ਜ਼ਰੂਰਤਮੰਦ, ਹੋਣਹਾਰ ਵਿਦਿਆਰਥੀਆਂ ਲਈ ਦਾਖਲਾ ਫ਼ੀਸਾਂ 'ਚ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ | ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ | ਇਲਾਕੇ ਦੇ ਸੀਨੀਅਰ ਸੈਕੰਡਰੀ ਦਾ ਇਮਤਿਹਾਨ ਪਾਸ ਕਰਨ ਵਾਲੇ ਹੋਣਹਾਰ ਤੇ ਸਥਾਨਕ ਵਿਦਿਆਰਥੀਆਂ ਲਈ ਇਹ ਸੁਨਹਿਰੀ ਮੌਕਾ ਹੈ ਕਿ ਉਹ ਕਿਸੇ ਵੀ ਹੋਰ ਵੱਡੇ ਸ਼ਹਿਰ ਵਿਚ ਪਲਾਇਨ ਕੀਤਿਆਂ, ਲੋਕਲ ਤੇ ਆਪਣੇ ਘਰ 'ਚ ਹੀ ਰਹਿ ਕੇ ਉੱਚ-
Ad Position 22
No active advertisement
ਪਿਛਲੀ ਖ਼ਬਰ ਗੋਲਡਨ ਪਬਲਿਕ ਸਕੂਲ ਦੇਹੜ੍ਹ 'ਚ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਧਾਰੋਵਾਲੀ 'ਵਰਸਿਟੀ ਕਾਲਜ ਦੇ ਵਿਦਿਆਰਥੀਆਂ ਦਾ ਬੀ.ਕਾਮ. ਸਮੈਸਟਰ ਤੀਜੇ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24