ਬਟਾਲਾ, 24 ਅਪ੍ਰੈਲ (ਸਤਿੰਦਰ ਸਿੰਘ)- ਰਾਸ਼ਟਰ ਭਾਸ਼ਾ ਵਿਕਾਸ ਪ੍ਰੀਸ਼ਦ ਤੇ ਹਿੰਦੀ ਓਲੰਪੀਆਡ ਫਾਊਾਡੇਸ਼ਨ ਦੇ ਸਾਂਝੇ ਯਤਨਾਂ ਤਹਿਤ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ 'ਅੰਤਰਰਾਸ਼ਟਰੀ ਹਿੰਦੀ ਓਲੰਪੀਆਡ 2025' ਮੁਕਾਬਲੇ ਕਰਵਾਏ ਗਏ ਜਿਸ ਵਿਚ ਜਮਾਤ ਪਹਿਲੀ ਤੋਂ 9ਵੀਂ ਤੱਕ ਦੇ 80 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਸਾਰੇ 80 ਭਾਗੀਦਾਰਾਂ ਨੇ ਪ੍ਰੀਖਿਆ ਪਾਸ ਕਰ ਕੇ ਪਹਿਲਾ ਦਰਜਾ ਹਾਸਲ ਕੀਤੀ | ਹਰ ਵਿਦਿਆਰਥੀ ਨੂੰ ਪ੍ਰਮਾਣ ਪੱਤਰ ਤੇ ਤਮਗੇ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਵਿਚੋਂ 12 ਹੋਣਹਾਰ ਵਿਦਿਆਰਥੀਆਂ ਨੇ ਵਿਸ਼ੇਸ਼ ਉਪਲੱਬਧੀ ਹਾਸਲ ਕਰਦਿਆਂ ਸੋਨੇ ਤੇ ਚਾਂਦੀ ਦੇ ਤਮਗੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਗੁਰਨਾਜ ਕੌਰ ਜਮਾਤ ਪਹਿਲੀ, ਰਿਹਾਨ ਭਾਟੀਆ ਦੂਸਰੀ, ਰੂਹੀ ਭਾਟੀਆ ਚੌਥੀ, ਤਨੁਸ਼ 6ਵੀਂ, ਰਸਨੂਰਪ੍ਰੀਤ ਕੌਰ 7ਵੀਂ, ਸਮਰੀਨ ਕੌਰ 9ਵੀਂ, ਮਨਜੋਤ ਕੌਰ 9ਵੀਂ ਤੇ ਭਾਰਤੀ 9ਵੀਂ, ਤਰਨਵੀਰ ਕੌਰ 5ਵੀਂ, ਸੁਹਾਨਾ ਖੋਸਲਾ 6ਵੀਂ, ਕਾਵਿਆ ਕੁਮਾਰੀ ਤੇ ਰਿਤਿਕਾ ਨੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤੇ | ਇਹ ਮੁਕਾਬਲਾ ਸਕੂਲ ਦੀ ਹਿੰਦੀ ਅਧਿਆਪਕਾ ਜੋਤੀ ਭਾਟੀਆ ਦੀ ਯੋਗ ਅਗਵਾਈ ਹੇਠ ਸੰਪੰਨ ਹੋਇਆ | ਇਸ ਉਪਲੱਬਧੀ 'ਤੇ ਸਕੂਲ ਦੇ ਡਾਇਰੈਕਟਰ (ਰਾਸ਼ਟਰੀ ਪੁਰਸਕਾਰ ਜੇਤੂ) ਸ੍ਰੀ ਐੱਮ.ਐੱਲ. ਸ਼ਰਮਾ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ | ਸਕੂਲ ਕੋਆਰਡੀਨੇਟਰ ਡਾ. ਸ਼ਾਲਿਨੀ ਸ਼ਰਮਾ ਤੇ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਨੇ ਵੀ ਬੱਚਿਆਂ ਦੀ ਸਫ਼ਲਤਾ 'ਤੇ ਖੁਸ਼ੀ ਪ੍ਰਗਟ ਕੀਤੀ | ਡਾ. ਰਾਜੇਸ਼ ਸ਼ਰਮਾ ਨੇ ਹਿੰਦੀ ਦੀ ਮਹੱਤਤਾ ਬਾਰੇ ਕਿਹਾ ਕਿ 'ਹਿੰਦੀ ਸਿਰਫ਼ ਸਾਡੀ ਮਾਤ ਭਾਸ਼ਾ ਹੀ ਨਹੀਂ, ਸਗੋਂ ਭਾਰਤ ਦੀ ਏਕਤਾ, ਸੱਭਿਆਚਾਰ ਤੇ ਪਹਿਚਾਣ ਦਾ ਪ੍ਰਤੀਕ ਹੈ | ਪਿ੍ੰਸੀਪਲ ਸ੍ਰੀਮਤੀ ਕੋਮਲ ਅਗਰਵਾਲ ਤੇ ਉਪ ਪਿ੍ੰਸੀਪਲ ਕਪਿਲ ਸ਼ਰਮਾ ਨੇ ਵੀ ਸਾਰੇ ਜੇਤੂ ਵਿਦਿਆਰਥੀਆਂ ਨੂੰ ਸ਼ੱਭਕਾਮਨਾਵਾਂ ਦਿੱਤੀਆਂ |