ਬਟਾਲਾ, 24 ਅਪ੍ਰੈਲ (ਹਰਦੇਵ ਸਿੰਘ ਸੰਧੂ)-ਬੀਤੀ ਸ਼ਾਮ ਥਾਣਾ ਸਿਵਲ ਲਾਇਨ ਬਟਾਲਾ ਦੀ ਪੁਲਿਸ ਵਲੋਂ 2 ਗੁੱਜਰਾਂ ਨੂੰ 401 ਗ੍ਰਾਮ ਹੈਰੋਇਨ ਤੇ ਬਿਜਲੀ ਵਾਲੇ ਕੰਡੇ ਸਮੇਤ ਕਾਬੂ ਕੀਤਾ ਗਿਆ | ਇਸ ਬਾਰੇ ਡੀ.ਐੱਸ.ਪੀ. ਸਿਟੀ ਸੁਖਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਮੁਖੀ ਐੱਸ.ਐੱਚ.ਓ. ਗੁਰਮੀਤ ਸਿੰਘ ਵਲੋਂ ਆਸ-ਪਾਸ ਦੇ ਇਲਾਕਿਆਂ ਵਿਚ ਗਸ਼ਤ ਕੀਤੀ ਜਾ ਰਹੀ ਸੀ ਕਿ ਨਵਾਂ ਪਿੰਡ ਮਹਿਮੋਵਾਲ ਵਿਖੇ 2 ਗੱੁਜਰਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਤਾਂ ਉਨ੍ਹਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ 401 ਗ੍ਰਾਮ ਹੈਰੋਇਨ ਤੇ ਇਕ ਬਿਜਲੀ ਵਾਲਾ ਕੰਡਾ ਬਰਾਮਦ ਹੋਇਆ | ਕਾਬੂ ਕੀਤੇ ਗੁੱਜਰਾਂ ਉਪਰ ਥਾਣਾ ਸਿਵਲ ਲਾਇਨ ਬਟਾਲਾ ਵਿਖੇ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ | ਗਿ੍ਫਤਾਰ ਕੀਤੇ ਮੁਲਜ਼ਮਾਂ ਦੀ ਪਹਿਚਾਣ ਸੁਰਮੂਦੀਨ ਪੁੱਤਰ ਮੁਨੀ ਵਾਸੀ ਖਤੀਬ ਤੇ ਦੀਨ ਮੁਹੰਮਦ ਪੁੱਤਰ ਸਮੀਦੀਨ ਵਾਸੀ ਨਵਾਂ ਪਿੰਡ ਮਹਿਮੋਵਾਲ ਵਜੋਂ ਹੋਈ |