15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪਿ੍ੰਸੀਪਲ ਡਾ. ਰੇਨੂੰ ਪੰਚਾਲ ਦੀ ਕਿਤਾਬ 'ਨਦੀ ਦਾ ਨਰਨਵ' ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 26-04-2026
ਕੋਟਲੀ ਸੂਰਤ ਮੱਲ੍ਹੀ, 25 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦੇ ਪਿ੍ੰਸੀਪਲ ਡਾ. ਰੇਨੂੰ ਪੰਚਾਲ ਦੁਆਰਾ ਹਿੰਦੀ ਮਾਧਿਅਮ ਵਿਚ ਹੱਥ ਲਿਖਤ ਕਿਤਾਬ 'ਨਦੀ ਦਾ ਨਰਨਵ' ਹਿੰਦੀ ਅਕਾਦਮੀ ਦਿੱਲੀ ਸਰਕਾਰ ਦੀ ਪ੍ਰਕਾਸ਼ਨ ਸਹਿਯੋਗ ਯੋਜਨਾ ਤਹਿਤ ਪ੍ਰਕਾਸ਼ਿਤ ਕੀਤੀ ਗਈ ਹੈ | ਪਿ੍ੰਸੀਪਲ ਡਾ. ਰੇਨੂੰ ਪੰਚਾਲ ਨੇ ਦੱਸਿਆ ਕਿ ਇਸ ਕਿਤਾਬ ਦਾ ਮੁੱਖ ਉਦੇਸ਼ ਜਿੰਦਗੀ ਜਿਊਣ ਦੀ ਸੇਧ ਹੈ | ਉਨ੍ਹਾਂ ਦੱਸਿਆ ਕਿ ਜਿਵੇਂ ਵਹਿੰਦੀ ਨਦੀ ਸ਼ੁੱਧਤਾ ਦਾ ਪ੍ਰਤੀਕ ਹੈ, ਖੜ੍ਹੇ ਪਾਣੀ ਅਸ਼ੁੱਧਤਾ ਫੈਲਾਉਂਦੇ ਹਨ, ਜ਼ਿੰਦਗੀ 'ਚ ਸਿੱਖਦੇ ਰਹਿਣਾ ਸਫ਼ਲਤਾ ਦਾ ਰਾਹ ਹੈ | ਇਸ ਸੰਬੰਧੀ ਅੱਜ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਹ ਸੰਸਥਾ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਪ੍ਰਬੰਧਕਾਂ ਲਈ ਮਾਣ ਵਾਲੀ ਗੱਲ ਹੈ ਕਿ ਪਿ੍ੰਸੀਪਲ ਡਾ. ਰੇਨੂੰ ਪੰਚਾਲ ਦੁਆਰਾ ਲਿਖਤ ਕਿਤਾਬ ਹਿੰਦੀ ਅਕਾਦਮੀ ਦਿੱਲੀ ਸਰਕਾਰ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਕੀਤੀ ਗਈ | ਇਸ ਮੌਕੇ ਉਨ੍ਹਾਂ ਪਿ੍ੰਸੀਪਲ ਡਾ. ਰੇਨੂੰ ਪੰਚਾਲ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀਆਂ ਪੰਜਾਬੀ ਸਾਹਿਤ ਤੇ ਹੋਰ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਤੇਜਪ੍ਰਤਾਪ ਸਿੰਘ ਸ਼ਿਕਾਰ, ਅਮਰਜੀਤ ਕੌਰ, ਪੂਨਮ, ਉੂਸ਼ਾ ਰਾਣੀ, ਸਿੰਮੀ ਮਹਾਜਨ, ਪਲਵਿੰਦਰ ਕੌਰ, ਹਰਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਪਲਕ, ਹਰਪ੍ਰੀਤ ਕੌਰ, ਫਤਿਹਪ੍ਰੀਤ ਸਿੰਘ, ਅਮਰੀਕ ਸਿੰਘ, ਭਾਈ ਬੇਅੰਤ ਸਿੰਘ, ਪਵਨਪ੍ਰੀਤ ਸਿੰਘ, ਗੁਰਪ੍ਰੀਤ ਕੌਰ, ਮਹਿਕਪ੍ਰੀਤ ਕੌਰ, ਮਨਪ੍ਰੀਤ ਕੌਰ, ਇਮਾਨਤਜੋਤ ਕੌਰ, ਜਸ਼ਨਪ੍ਰੀਤ ਕੌਰ, ਅਵਨੀਤ ਕੌਰ, ਜਸਵਿੰਦਰ ਕੌਰ ਸਮੇਤ ਸਕੂਲ ਸਟਾਫ਼ ਤੇ ਬੱਚੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਧਰਤੀ ਦਿਵਸ ਮਨਾਇਆ ਅਗਲੀ ਖ਼ਬਰ ਸ਼ਹਿਰੀ ਮੰਡਲ ਬਟਾਲਾ ਤੇ ਉੱਤਰੀ ਸਬ-ਡਵੀਜ਼ਨ ਨੇ ਧਾਰਮਿਕ ਸਮਾਗਮ ਕਰਵਾਇਆ
Ad Position 24