ਕਲਾਨੌਰ, 25 ਅਪ੍ਰੈਲ (ਪੁਰੇਵਾਲ)- ਨੇੜਲੇ ਸਰਹੱਦੀ ਪਿੰਡ ਛੋਹਣ 'ਚ ਸਥਿਤ ਵਿੱਦਿਆ ਖੇਤਰ ਦੇ ਚਾਨਣ ਮੁਨਾਰੇ ਆਈ.ਸੀ.ਐਸ.ਈ. ਹੋਲੀ ਚਾਇਲਡ ਸਕੂਲ 'ਚ ਪਿ੍ੰਸੀਪਲ ਸਿਸਟਰ ਸ਼ੈਰੀਨ ਦੀਆਂ ਹਦਾਇਤਾਂ 'ਤੇ ਸਕੂਲ ਦੇ ਬੱਚਿਆਂ ਦਰਮਿਆਨ ਸੁੰਦਰ ਪੁਸ਼ਾਕ ਮੁਕਾਬਲੇ ਕਰਵਾਏ ਗਏ ਜਿਸ 'ਚ ਸਕੂਲ ਦੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਵਲੋਂ ਪੂਰੇ ਉਤਸਾਹ ਨਾਲ ਭਾਗ ਲਿਆ ਗਿਆ | ਬੱਚਿਆਂ ਵਲੋਂ ਪੁਸ਼ਾਕਾਂ ਪਾ ਕੇ ਇੱਕ ਵੱਖਰਾ ਮਹੌਲ ਸਿਰਿਜਆ ਗਿਆ | ਪਿ੍ੰਸੀਪਲ ਸ਼ੈਰੀਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ 'ਚ ਸਟੇਜ 'ਤੇ ਆਪਣੀ ਪ੍ਰਤਿਭਾ ਉਜਾਗਰ ਕਰਨ ਦਾ ਮੌਕਾ ਮਿਲਦਾ ਹੈ | ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਬੱਚਿਆਂ ਵਲੋਂ ਖੁਦ ਵਿਸ਼ੇ ਦੀ ਚੋਣ ਕਰ ਕੇ ਉਸ 'ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਇਕ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਬੱਚਿਆਂ ਦੇ ਪ੍ਰਦਰਸ਼ਨ ਦੇ ਸੁਚਾਰੂ ਪ੍ਰਬੰਧਨ ਲਈ ਕੋਆਰਡੀਨੇਟਰ ਸੁਖਬੀਰ ਕੌਰ ਤੇ ਨਿਰਣਾ ਕਰਨ ਲਈ ਸਿਸਟਰ ਪ੍ਰਮਿਤਾ, ਸਿਸਟਰ ਰੂਬੀ, ਮੈਡਮ ਰੀਟਾ, ਰੇਨੂੰ, ਆਰਤੀ, ਪੂਜਾ, ਰਾਧਾ ਰਾਣੀ, ਅਜੇਬੀਰ ਕੌਰ ਦਾ ਯੋਗਦਾਨ ਰਿਹਾ | ਇਸ ਮੌਕੇ ਲਲਿਤਾ, ਮੁਖਵਿੰਦਰ ਕੌਰ, ਅਰਸ਼ਦੀਪ ਕੌਰ ਵੀ ਹਾਜ਼ਰ ਰਹੇ |