ਗੁਰਦਾਸਪੁਰ, 25 ਅਪ੍ਰੈਲ (ਪੰਕਜ ਸ਼ਰਮਾ)- ਡਾਇਰੈਕਟਰ ਤਕਨੀਕੀ ਸਿੱਖਿੀਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਮੁਨੀਸ਼ ਕੁਮਾਰ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਆਈ.ਟੀ.ਆਈ1 ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਜਿਨ੍ਹਾਂ ਦਾ ਸੰਸਥਾ ਦੇ ਸਟਾਫ਼ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਵਲੋਂ ਆਈ.ਟੀ.ਆਈ1 ਵਿਖੇ ਲਗਾਈ ਨਵੀਂ ਮਸ਼ੀਨਰੀ ਤੇ ਕਲਾਸ ਰੂਮਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ ਤੇ ਟਰੇਡਾਂ ਵਿਚ ਚੱਲ ਰਹੀ ਸਿਖਲਾਈ ਪ੍ਰਕਿਰਿਆ ਨੰੂ ਦੇਖਣ ਤੋਂ ਇਲਾਵਾ ਸਿਖਿਆਰਥੀਆਂ ਨਾਲ ਤਕਨੀਕੀ ਵਿਸ਼ਿਆਂ 'ਤੇ ਗੱਲਬਾਤ ਕੀਤੀ ਗਈ | ਇਸ ਮੌਕੇ ਡਾਇਰੈਕਟਰ ਨੇ ਕਿਹਾ ਕਿ ਆਈ.ਟੀ.ਆਈ1 ਦੀ ਕਾਰਗੁਜ਼ਾਰੀ ਵਧੀਆ ਹੈ ਤੇ ਸਟਾਫ਼ ਵਲੋਂ ਕਰਵਾਈ ਜਾਂਦੀ ਮਿਹਨਤ ਸਦਕਾ ਸਿਖਿਆਰਥੀ ਚੰਗੀ ਤਕਨੀਕੀ ਸਿਖਿਆ ਗ੍ਰਹਿ ਕਰ ਰਹੇ ਹਨ | ਉਨ੍ਹਾਂ ਆਈ.ਟੀ.ਆਈ1 ਦਾ ਅਨੁਸ਼ਾਸਨ ਤੇ ਉੱਚ ਮਿਆਰ ਦੇਖਦੇ ਹੋਏ ਪਿ੍ੰਸੀਪਲ ਸੰਦੀਪ ਸਿੰਘ ਬੈਂਸ ਦੀ ਟੀਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਆਈ.ਟੀ.ਆਈ. ਨਵੀਆਂ ਬੁਲੰਦੀਆਂ ਛੂਹ ਰਹੀ ਹੈ | ਉਨ੍ਹਾਂ ਸੰਸਥਾ ਦੇ ਚੱਲ ਰਹੇ ਪ੍ਰੋਜੈਕਟਾਂ ਤੇ ਯੋਜਨਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਪਿ੍ੰਸੀਪਲ ਕੰਵਰ ਨੌਨਿਹਾਲ ਸਿੰਘ ਬਮਿਆਲ, ਟਰੇਨਿੰਗ ਅਫ਼ਸਰ ਅਸ਼ੋਕ ਕੁਮਾਰ, ਰਕੇਸ਼ ਕੁਮਾਰ, ਸੁਪਰਡੈਂਟ ਬਲਵੀਰ ਸਿੰਘ, ਮੈਡਮ ਗੁਰਪ੍ਰੀਤ ਕੌਰ ਤੇ ਹੋਰ ਸਟਾਫ਼ ਹਾਜ਼ਰ ਸੀ |