15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਜੂਨੀਅਰ ਵਿੰਗ ਕਾਦੀਆਂ ਵਿਖੇ ਮਾਪਿਆਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 26-04-2026
ਬਟਾਲਾ, 25 ਅਪ੍ਰੈਲ (ਸਤਿੰਦਰ ਸਿੰਘ)- ਸਥਾਨਕ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ (ਜੂਨੀਅਰ ਵਿੰਗ) ਕਾਦੀਆਂ ਵਿਖੇ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ ਵਲੋਂ ਜਾਣਕਾਰੀ ਦੇਣ ਅਤੇ ਦਿਸ਼ਾ ਨਿਰਦੇਸ਼ਾਂ ਲਈ ਮਾਪਿਆਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪਿ੍ੰਸੀਪਲ ਨੈਸ਼ਨਲ ਐਵਾਰਡੀ ਮਨੋਹਰ ਲਾਲ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਨੇ ਆਪਣੀ ਸਭ ਤੋਂ ਕੀਮਤੀ ਦੌਲਤ ਆਪਣਾ ਬੱਚਾ ਮੇਰੇ ਤੇ ਮੇਰੇ ਸਟਾਫ਼ 'ਤੇ ਬਹੁਤ ਵੱਡਾ ਭਰੋਸਾ ਕਰ ਕੇ ਉਸ ਦੇ ਜੀਵਨ ਨੂੰ ਨਿਖਾਰਨ ਲਈ ਜ਼ਿੰਮੇਵਾਰੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਨਿੱਕੇ-ਨਿੱਕੇ ਬੱਚੇ ਬਹੁਤ ਖੁਸ਼ ਹਨ ਤੇ ਲਗਪਗ ਸਾਰਿਆਂ ਦਾ ਮਨ ਵੀ ਸਕੂਲ ਵਿਚ ਲੱਗਾ ਹੋਇਆ ਹੈ | ਇਸ ਤੋਂ ਇਲਾਵਾ ਉਨ੍ਹਾਂ ਮਾਪਿਆਂ ਨੂੰ ਪੜ੍ਹਾਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਵਿਦਿਆ ਨੂੰ ਸਭ ਤੋਂ ਵੱਡਾ ਦਾਨ ਕਿਹਾ ਹੈ, ਸਟਾਫ ਨੂੰ ਭਗਵਾਨ ਦਾ ਰੂਪ ਦੱਸਿਆ ਤੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ 'ਤੇ ਕੋਈ ਵੀ ਫੀਸਾਂ, ਭਾਰੀਆਂ-ਮਹਿੰਗੀਆਂ ਕਿਤਾਬਾਂ ਤੇ ਹੋਰ ਖਰਚਿਆਂ ਦਾ ਬੋਝ ਨਹੀਂ ਪਾਇਆ, ਸਗੋਂ ਸਭ ਤੋਂ ਘੱਟ ਮੁੱਖ ਵਾਲੀਆਂ ਕਿਤਾਬਾਂ ਲਗਾ ਕੇ ਮਾਪਿਆਂ ਦੇ ਬੋਝ ਨੂੰ ਘੱਟ ਤਾਂ ਕੀਤਾ ਹੀ ਹੈ, ਨਾਲ ਹੀ ਬੱਚਿਆਂ ਅਰਥਾਤ ਜੋ ਨਰਸਰੀ ਕਲਾਸ 'ਚ ਆ ਰਹੇ ਹਨ, ਨੂੰ ਸਿਰਫ ਦੋ ਕਿਤਾਬਾਂ ਇਕ ਪੜ੍ਹਨ ਤੇ ਇਕ ਲਿਖਣ ਲਈ ਲਗਾਈਆਂ ਹਨ ਜਿਸ ਵਿਚ ਹੀ ਸਾਰੀਆਂ ਗਤੀਵਿਧੀਆਂ ਆਦਿ ਮੌਜੂਦ ਹਨ | ਸਕੂਲ ਦੇ ਕੋਆਰਡੀਨੇਟਰ ਪਿ੍ੰਸੀਪਲ ਡਾ. ਸ਼ਾਲਿਨੀ ਸ਼ਰਮਾ ਨੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਸ.ਐਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਇਸ ਇਲਾਕੇ ਦਾ ਸਭ ਤੋਂ ਪੁਰਾਣਾ ਸਕੂਲ ਹੈ, ਜਿਸ ਵਿਚੋਂ ਬੱਚੇ ਹਰ ਸਾਲ ਕਿਸੇ ਨਾ ਕਿਸੇ ਅਹੁਦੇ 'ਤੇ ਜ਼ਰੂਰ ਚੁਣੇ ਹੁੰਦੇ ਹਨ ਤੇ ਬੁਲੰਦੀਆਂ ਨੂੰ ਛੂਹ ਰਹੇ ਹਨ | ਉਨ੍ਹਾਂ ਯਕੀਨ ਦਿਵਾਇਆ ਕਿ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਹਮੇਸ਼ਾ ਉਨ੍ਹਾਂ ਦੀ ਸਿਹਤ ਦਾ ਖਿਆਲ ਵੀ ਸਕੂਲ 'ਚ ਰੱਖਿਆ ਗਿਆ ਹੈ | ਮੀਟਿੰਗ ਦੌਰਾਨ ਮਾਪੇ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਏ ਅਤੇ ਉਨ੍ਹਾਂ ਮੀਟਿੰਗ ਉਪਰੰਤ ਆਪਣੀ ਖੁਸ਼ੀ ਵੀ ਜਾਹਿਰ ਕੀਤੀ |
Ad Position 22
No active advertisement
ਪਿਛਲੀ ਖ਼ਬਰ ਚੁਕਾਈ ਨਾ ਹੋਣ ਕਾਰਨ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਪ੍ਰੇਸ਼ਾਨ ਅਗਲੀ ਖ਼ਬਰ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਵਿਦਾਇਗੀ ਸਮਾਗਮ
Ad Position 24