ਧਾਰੀਵਾਲ, 25 ਅਪ੍ਰੈਲ (ਜੇਮਸ ਨਾਹਰ)- ਪਿੰਡ ਕੋਟ ਸੰਤੋਖ ਰਾਏ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਯੂਥ ਨੇਤਾ ਵਿਲੀਅਮ ਮਸੀਹ ਵਲੋਂ ਆਪਣੇ ਗਲੋਬਲ ਹਸਪਤਾਲ ਵਿਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਸਾਬਕਾ ਚੇਅਰਮੈਨ ਵਜ਼ੀਰ ਸਿੰਘ ਲਾਲੀ, ਬਲਾਕ ਪ੍ਰਧਾਨ ਗੁਰਨਾਮ ਸਿੰਘ ਚਾਹਲ, ਯੂਥ ਪ੍ਰਧਾਨ ਗਗਨਦੀਪ ਸਿੰਘ ਰਾਏਚੱਕ, ਪ੍ਰਭਜੋਤ ਸਿੰਘ ਕੋਟ ਸੰਤੋਖ ਰਾਏ ਆਦਿ ਹੋਰਾਂ ਨੇ ਸ਼ਮੂਲੀਅਤ ਕੀਤੀ ਤੇ ਖੂਨ ਦਾਨ ਕੀਤਾ | ਉਪਰੰਤ ਵਿਲੀਅਮ ਮਸੀਹ ਮੁੱਖ ਪ੍ਰਬੰਧਕ ਗਲੋਬਲ ਹਸਪਤਾਲ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦਿਆਂ ਇਸ ਕਾਰਜ ਵਿਚ ਆਪਣਾ ਯੋਗਦਾਨ ਦੇਣ ਲਈ ਸਭ ਦਾ ਧੰਨਵਾਦ ਕੀਤਾ | ਵਿਲੀਅਮ ਮਸੀਹ ਨੇ ਕਿਹਾ ਕਿ ਉਨ੍ਹਾਂ ਵਲੋਂ ਸਮਾਜ ਭਲਾਈ ਦੇ ਕਾਰਜ ਅਕਸਰ ਕੀਤੇ ਜਾਂਦੇ ਹਨ ਜਿਸ ਨਾਲ ਸਮਾਜ ਨੂੰ ਚੰਗੀ ਸੇਧ ਮਿਲ ਸਕੇ ਅਤੇ ਹਰੇਕ ਲੋੜਵੰਦ ਦਾ ਭਲਾ ਹੋ ਸਕੇ |