ਗੁਰਦਾਸਪੁਰ, 25 ਅਪ੍ਰੈਲ (ਚੱਕਰਾਜਾ)- ਸਿਵਲ ਸਰਜਨ ਡਾ: ਮਹੇਸ਼ ਕੁਮਾਰ ਪ੍ਰਭਾਕਰ, ਸਹਾਇਕ ਸਿਵਲ ਸਰਜਨ ਡਾ: ਪ੍ਰਭਜੋਤ ਕੌਰ ਕਲਸੀ ਅਤੇ ਡਾ: ਗੁਰਪ੍ਰੀਤ ਕੌਰ ਜ਼ਿਲ੍ਹਾ ਐਪੀਡਮੋਲੋਜਿਸਟ ਦੇ ਨਿਰਦੇਸ਼ਾਂ 'ਤੇ ਜੀਆ ਲਾਲ ਮਿੱਤਲ ਡੀ.ਏ.ਵੀ. ਪਬਲਿਕ ਸਕੂਲ ਵਿਖੇ ਪਿੰ੍ਰਸੀਪਲ ਰਾਜੀਵ ਭਾਰਤੀ ਦੇ ਪ੍ਰਬੰਧਾਂ ਹੇਠ ਵਰਲਡ ਮਲੇਰੀਆ ਦਿਵਸ ਮਨਾਇਆ ਗਿਆ | ਇਸ ਮੌਕੇ ਗੁਰਪਾਲ ਸਿੰਘ ਐਚ.ਆਈ. ਨੇ ਬੱਚਿਆਂ ਨੂੰ ਮਲੇਰੀਆ ਤੇ ਡੇਂਗੂ ਬਾਰੇ ਜਾਣਕਾਰੀ ਦਿੱਤੀ ਤੇ ਵਰਲਡ ਮਲੇਰੀਆ ਦਿਵਸ ਕਦੋਂ ਤੇ ਕਿਉਂ ਮਨਾਇਆ ਜਾਂਦਾ ਹੈ ਬਾਰੇ ਦੱਸਿਆ | ਪਿ੍ੰਸੀਪਲ ਰਾਜੀਵ ਭਾਰਤੀ ਨੇ ਇਸ ਦਿਵਸ ਨੰੂ ਮਨਾਉਣ ਲਈ ਸਿਵਲ ਵਿਭਾਗ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰਪਾਲ ਐਚ.ਆਈ., ਦਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਅਮਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਵਰਿੰਦਰ ਕੁਮਾਰ ਤੇ ਸਕੂਲ ਦਾ ਸਟਾਫ਼ ਹਾਜ਼ਰ ਸੀ |