17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਨੰਨ੍ਹੇ-ਮੁੰਨੇ ਬੱਚਿਆਂ ਨੇ ਮਹੀਨਾਵਾਰ ਗਤੀਵਿਧੀ 'ਚ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 26-04-2026
ਤਾਰਾਗੜ੍ਹ, 25 ਅਪ੍ਰੈਲ (ਸੋਹਨ ਲਾਲ) - ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਸਕੂਲ ਮੁਖੀ ਬਲਕਾਰ ਅੱਤਰੀ ਦੀ ਅਗਵਾਈ ਹੇਠ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਨੰਨੇ ਮੁੰਨੇ ਬੱਚਿਆਂ ਲਈ ਮਹੀਨਾਵਾਰ ਗਤੀਵਿਧੀ 'ਢੋਲ ਬਣਾਉਣਾ' ਉਤਸ਼ਾਹ ਨਾਲ ਕਰਵਾਈ ਗਈ | ਇਸ ਸੰਬੰਧੀ ਸਕੂਲ ਮੁਖੀ ਬਲਕਾਰ ਅੱਤਰੀ ਨੇ ਦੱਸਿਆ ਕਿ ਇਹ ਗਤੀਵਿਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡੀ.ਸਿੰਘ ਦੇ ਨਿਰਦੇਸ਼ਾਂ ਤਹਿਤ ਕਰਵਾਈ ਗਈ | ਇਸ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੀ ਸੰਸਕਿ੍ਤੀ ਨਾਲ ਜੋੜਨਾ ਤੇ ਉਨ੍ਹਾਂ ਵਿਚ ਟੀਮ ਵਰਕ ਦੀ ਭਾਵਨਾ ਪੈਦਾ ਕਰਨਾ ਹੈ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਜਮਾਤ ਇੰਚਾਰਜ ਮੈਡਮ ਸ਼ਾਲੂ ਵਲੋਂ ਬੱਚਿਆਂ ਨੂੰ ਪ੍ਰੋਜੈਕਟਰ ਰਾਹੀਂ ਸਿੱਖਿਆਤਮਿਕ ਵੀਡੀਓ ਦਿਖਾਈ ਗਈ, ਜਿਸ ਵਿਚ ਢੋਲ ਬਣਾਉਣ ਦੀ ਸਧਾਰਨ ਵਿਧੀ ਬਾਰੇ ਜਾਣਕਾਰੀ ਦਿੱਤੀ | ਵੀਡੀਓ ਦੇਖਣ ਤੋਂ ਬਾਅਦ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਕਾਗ਼ਜ਼, ਰੰਗਾਂ ਤੇ ਹੋਰ ਸਹਾਇਕ ਸਮੱਗਰੀ ਦੀ ਵਰਤੋਂ ਕਰਦਿਆਂ ਸੁੰਦਰ ਤੇ ਰਚਨਾਤਮਿਕ ਢੋਲ ਬਣਾਏ | ਇਹ ਗਤੀਵਿਧੀ ਬੱਚਿਆਂ ਦੀਆਂ ਛੋਟੀਆਂ ਮਾਸਪੇਸ਼ੀਆਂ ਦੇ ਵਿਕਾਸ ਲਈ ਕਾਫ਼ੀ ਲਾਭਦਾਇਕ ਸਾਬਤ ਹੋਈ | ਜਮਾਤ ਇੰਚਾਰਜ ਸ਼ਾਲੂ ਨੇ ਬੱਚਿਆਂ ਨੂੰ ਸਮੂਹਾਂ ਵਿਚ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਹ ਗਤੀਵਿਧੀ ਬੱਚਿਆਂ ਲਈ ਮਨੋਰੰਜਕ ਦੇ ਨਾਲ-ਨਾਲ ਸਿੱਖਣ ਦਾ ਬਿਹਤਰ ਸਾਧਨ ਸਾਬਤ ਹੋਈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਾਊਡਰ ਸਮੇਤ ਦੋ ਕਾਬੂ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਿੱਖਿਆ ਪੂਰੀ ਤਰ੍ਹਾਂ ਮੁਫ਼ਤ <br/>
Ad Position 24