ਸ਼ਾਹਪੁਰ ਕੰਢੀ, 25 ਅਪ੍ਰੈਲ (ਰਣਜੀਤ ਸਿੰਘ)- ਪੰਜਾਬ ਸਰਕਾਰ ਵਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਥਾਣਾ ਸ਼ਾਹਪੁਰ ਕੰਢੀ ਦੀ ਪੁਲਿਸ ਵਲੋਂ ਦੋ ਨੌਜਵਾਨਾਂ ਨੰੂ 4 ਗਰਾਮ 59 ਮਿਲੀਗਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ ਧਰਮਪਾਲ ਮਾੜੇ ਅਨਸਰਾਂ ਦੀ ਤਲਾਸ਼ ਵਿਚ ਪਿੰਡ ਮਨਵਾਲ ਵਿਖੇ ਗਸ਼ਤ ਕਰ ਰਹੇ ਸੀ ਕਿ ਜਦੋਂ ਉਹ ਬਾਗ਼ ਨਜ਼ਦੀਕ ਪਹੁੰਚੇ ਤਾਂ ਦੋ ਲੜਕੇ ਸਕੂਟਰੀ ਖੜ੍ਹੇ ਕਰਕੇ ਖੜ੍ਹੇ ਸਨ ਤੇ ਇਕ ਲੜਕਾ ਗੱਲਬਾਤ ਕਰ ਰਿਹਾ ਸੀ, ਜਿਨ੍ਹਾਂ ਨੇ ਪੁਲਿਸ ਨੰੂ ਦੇਖ ਕੇ ਆਪਣੀ ਜੇਬ ਵਿਚੋਂ ਲਿਫ਼ਾਫ਼ਾ ਸੁੱੁਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਦੋਹਾਂ ਨੰੂ ਕਾਬੂ ਕਰਕੇ ਜਦੋਂ ਲਿਫ਼ਾਫ਼ੇ ਨੰੂ ਚੈੱਕ ਕੀਤਾ ਤਾਂ ਉਸ ਵਿਚੋਂ 4 ਗਰਾਮ 59 ਮਿਲੀਗਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ | ਫੜੇ ਗਏ ਨੌਜਵਾਨ ਦੀ ਪਹਿਚਾਣ ਅਜੇ ਸਿੰਘ ਵਾਸੀ ਪਿੰਡ ਕੁਠੇਰ ਤੇ ਦੂਜਾ ਲੜਕਾ ਨਬਾਲਗ ਨਿਕਲਿਆ | ਦੋਹਾਂ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |