ਪਠਾਨਕੋਟ, 25 ਅਪ੍ਰੈਲ (ਸੁਮਿਤ)- ਸੇਵਾ ਭਾਰਤੀ ਅਤੇ ਚੌਹਾਨ ਮੈਡੀਸਿਟੀ ਆਈ ਹਸਪਤਾਲ ਦੇ ਸਾਂਝੇ ਯਤਨਾਂ ਤਹਿਤ ਨੇਚਰ ਪਾਰਕ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦਾ ਆਰੰਭ ਸੇਵਾ ਭਾਰਤੀ ਦੇ ਅਹੁਦੇਦਾਰਾਂ ਵਲੋਂ ਕੀਤਾ ਗਿਆ | ਇਸ ਮੌਕੇ ਮੁੱਖ ਤੌਰ 'ਤੇ ਸ਼ਮਸ਼ੇਰ ਸਿੰਘ ਪ੍ਰਧਾਨ ਸੇਵਾ ਭਾਰਤੀ, ਵਰੁਣ ਮਹਾਜਨ ਉਪ ਪ੍ਰਧਾਨ ਅਤੇ ਹਰਿੰਦਰ ਸਿੰਘ 'ਸਨੀ ਕਲੇਰ' ਮੌਜੂਦ ਰਹੇ | ਕੈਂਪ ਦੌਰਾਨ ਚੌਹਾਨ ਮੈਡੀਸਿਟੀ ਆਈ ਹਸਪਤਾਲ ਦੀ ਡਾਕਟਰਾਂ ਦੀ ਟੀਮ ਨੇ ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ, ਆਧੁਨਿਕ ਮਸ਼ੀਨਾਂ ਰਾਹੀਂ ਸਫ਼ੈਦ ਮੋਤੀਆ ਬਿੰਦ, ਕਾਲਾ ਮੋਤੀਆ ਬਿੰਦ ਤੇ ਦਿ੍ਸ਼ਟੀ ਦੋਸ਼ ਦੀ ਜਾਂਚ ਕੀਤੀ | ਇਸ ਦੇ ਨਾਲ ਹੀ ਆਮ ਬਿਮਾਰੀਆਂ ਤੇ ਬਲੱਡ ਪ੍ਰੈਸ਼ਰ, ਸ਼ੂਗਰ ਦੀ ਜਾਂਚ ਕੀਤੀ ਗਈ | ਸੇਵਾ ਭਾਰਤੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸੰਸਥਾ ਦਾ ਉਦੇਸ਼ ਸਮਾਜ ਦੇ ਹਰ ਵਰਗ ਤੱਕ ਸਿਹਤ ਸੇਵਾਵਾਂ ਪਹੁੰਚਾਉਣਾ ਹੈ | ਉਪ ਪ੍ਰਧਾਨ ਵਰੁਣ ਮਹਾਜਨ ਤੇ ਹਰਿੰਦਰ ਸਿੰਘ ਨੇ ਕਿਹਾ ਕਿ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਅੱਜ ਦੇ ਸਮੇਂ ਦੀ ਲੋੜ ਹੈ | ਉਨ੍ਹਾਂ ਨੇ ਚੌਹਾਨ ਮੈਡੀਸਿਟੀ ਆਈ ਹਸਪਤਾਲ ਦੇ ਸਹਿਯੋਗ ਦੀ ਸ਼ਲਾਘਾ ਕੀਤੀ |