ਪਠਾਨਕੋਟ, 25 ਅਪ੍ਰੈਲ (ਵਿਨੋਦ)- ਪੀ.ਡਬਲਿਯੂ.ਡੀ ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ੋਨ ਗੁਰਦਾਸਪੁਰ/ਪਠਾਨਕੋਟ ਦਾ ਵਫ਼ਦ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲਿਆ ਤਾਂ ਜੋ ਸਿੰਚਾਈ ਵਿਭਾਗ ਡਵੀਜ਼ਨ ਗੁਰਦਾਸਪੁਰ, ਮਾਧੋਪੁਰ ਹੈੱਡ ਵਰਕਸ, ਤਿੱਬੜੀ, ਸਠਿਆਲੀ, ਅਮੀਪੁਰ ਜੋ ਡਵੀਜ਼ਨ ਮਾਧੋਪੁਰ ਅਧੀਨ ਆਉਂਦੇ ਹਨ, ਤੋਂ ਕੀਤੇ ਤਬਾਦਲੇ ਰੱਦ ਕਰਵਾਏ ਜਾ ਸਕਣ | ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਨੇ ਭਰੋਸਾ ਦਿੱਤਾ ਕਿ ਕਲੈਰੀਕਲ ਕਰਮਚਾਰੀਆਂ ਦੇ ਤਬਾਦਲੇ ਰੱਦ ਕਰ ਦਿੱਤੇ ਜਾਣਗੇ | ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੇ ਹਿਤ ਵਿਚ ਕੰਮ ਕਰ ਰਹੀ ਹੈ | ਇਸ ਮੌਕੇ ਸਤਨਾਮ ਸਿੰਘ ਜ਼ਿਲ੍ਹਾ ਪ੍ਰਧਾਨ, ਰਾਜਿੰਦਰ ਕੁਮਾਰ ਜਨਰਲ ਸਕੱਤਰ, ਚੇਅਰਮੈਨ ਹਰਪਾਲ ਸਿੰਘ, ਮਹਿੰਦਰ ਕੁਮਾਰ ਵੰਡ ਸਕੱਤਰ, ਰਾਜਿੰਦਰ ਧੀਮਾਨ ਜ਼ਿਲ੍ਹਾ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ, ਨੇਕ ਰਾਜ ਸਰੰਗਲ, ਪ੍ਰੇਮ ਕੁਮਾਰ, ਮਨੋਹਰ ਲਾਲ, ਅਸ਼ੋਕ ਕੁਮਾਰ, ਰਾਜੇਸ਼ ਲਵਲੀ, ਸਰਬਜੀਤ ਸਿੰਘ ਸਾਬਾ, ਨਰਿੰਦਰ ਕੁਮਾਰ ਤੇ ਹੋਰਨਾਂ ਨੇ ਦੱਸਿਆ ਕਿ 2025 ਦੇ ਹੜ੍ਹਾਂ ਨੇ ਮਾਧੋਪੁਰ ਤੇ ਗੁਰਦਾਸਪੁਰ ਵਿਚ ਕਾਫ਼ੀ ਨੁਕਸਾਨ ਕੀਤਾ ਸੀ | ਸਟਾਫ ਦੀ ਘਾਟ ਦੇ ਬਾਵਜੂਦ ਕਰਮਚਾਰੀਆਂ ਨੂੰ ਬਦਲਿਆ ਗਿਆ | ਉਨ੍ਹਾਂ ਮੰਗ ਕੀਤੀ ਕਿ ਉੱਚ ਅਧਿਕਾਰੀ ਇਨ੍ਹਾਂ ਤਬਾਦਲਿਆਂ ਨੂੰ ਰੱਦ ਕਰਨ | ਉਨ੍ਹਾਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮਿ੍ਤਕ ਕਰਮਚਾਰੀਆਂ ਦੇ 95 ਆਸ਼ਰਿਤਾਂ ਨੂੰ ਅਜੇ ਤੱਕ ਨੌਕਰੀਆਂ ਨਹੀਂ ਦਿੱਤੀਆਂ ਗਈਆਂ ਹਨ | ਸਾਰੇ ਪੈਨਸ਼ਨਰ ਆਪਣੇ ਬਕਾਇਆ ਤਨਖ਼ਾਹ ਕਮਿਸ਼ਨ ਤੇ ਡੀ.ਏ. ਭੁਗਤਾਨਾਂ ਦੀ ਉਡੀਕ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ |