17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਸੈਂਕੜੇ ਯੂਥ ਵਰਕਰਾਂ ਨਾਲ ਟੋਲ ਪਲਾਜ਼ਾ ਲਦਪਾਲਵਾਂ ਪਹੁੰਚੇ <br/>

Ad Position 21
No active advertisement
ਅਜੀਤ ਡੈਸਕ 26-04-2026
ਨਰੋਟ ਮਹਿਰਾ, 25 ਅਪ੍ਰੈਲ (ਰਾਜ ਕੁਮਾਰੀ)-ਸੜਕੀ ਸਾਈਨ ਬੋਰਡ 'ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਦੇ ਲਿਖੇ ਗਲਤ ਨਾਂਅ ਨੰੂ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਵਲੋਂ ਸੈਂਕੜੇ ਵਰਕਰਾਂ ਨਾਲ ਪਠਾਨਕੋਟ ਲਧਪਾਲਵਾਂ ਟੋਲ ਪਲਾਜ਼ਾ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਜਸਪ੍ਰੀਤ ਸਿੰਘ ਰਾਣਾ ਵਲੋਂ ਟੋਲ ਪਲਾਜ਼ਾ ਦੇ ਸੀ.ਐਮ.ਡੀ ਅਤੇ ਟੋਲ ਦੇ ਅਧਿਕਾਰੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਮਹਾਨ ਤਪ ਅਸਥਾਨ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਦੇ ਗੇਟ ਅਤੇ ਸਰਨਾ ਦੇ ਕੋਲ ਲੱਗੇ ਸਾਈਨ ਬੋਰਡਾਂ 'ਤੇ ਗੁਰਦੁਆਰਾ ਸਾਹਿਬ ਦਾ ਨਾਂਅ ਗਲਤ ਲਿਖਿਆ ਹੈ ਜਿਸ ਕਾਰਨ ਸੰਗਤਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦਾ ਨਾਂਅ ਸਹੀ ਕਰਨ ਲਈ ਟੋਲ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ, ਜਿਨ੍ਹਾਂ ਵਲੋਂ 30 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ | ਇਸ ਮੌਕੇ ਟੋਲ ਪਲਾਜ਼ਾ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਦੋ ਤਿੰਨ ਤੱਕ ਨਵੇਂ ਬੋਰਡ ਲਗਾ ਕੇ ਇਸ ਗ਼ਲਤੀ ਨੂੰ ਠੀਕ ਕੀਤਾ ਜਾਵੇਗਾ | ਇਸ ਮੌਕੇ ਯੂਥ ਅਕਾਲੀ ਦੇ ਕੌਮੀ ਜਨਰਲ ਸਕੱਤਰ ਨਿਰਮਲ ਸਿੰਘ ਗੋਰਾ, ਦਵਿੰਦਰਪਾਲ ਸਿੰਘ ਮੰਗਾ, ਕੁਲਦੀਪ ਸਿੰਘ ਬਲਸੂਆ ਸੋਈ, ਅਵਤਾਰ ਸਿੰਘ ਗੋਲਾ, ਕਮਲਪ੍ਰੀਤ ਸਿੰਘ ਬੱਬਾ, ਬਾਪੂ ਜਗਦੀਸ਼ ਸਿੰਘ ਫ਼ਰੀਦਾ ਨਗਰ, ਮਨਜੀਤ ਸਿੰਘ ਕੁੰਡੇ, ਬੱਬਲੂਮਾਹੀਚੱਕ, ਅਮਨ ਸਿੰਘ ਧਲੋਰੀਆ, ਸਚਿਨ ਕੋਟਲੀ, ਗਗਨਜੀਤ ਸਿੰਘ ਜਗਤਪੁਰ, ਨਿਸ਼ਾਨ ਸਿੰਘ ਰਾਣੀਪੁਰ, ਦਲਵਿੰਦਰ ਸਿੰਘ ਪਠਾਨਚੱਕ, ਬੱਬੂ ਦੌਲਤਪੁਰ, ਫ਼ੌਜੀ ਸਾਬ ਖੂੰਡੇ, ਪਲਵਿੰਦਰ ਸਿੰਘ ਪਿੰਦਾ, ਰਾਜੂ ਜੰਗਲਾਂ, ਦਿਵਾਮ ਸ਼ਰਮਾ ਸੋਈ, ਸਿਕੰਦਰ ਸਿੰਘ ਰਾਣੀਪੁਰ, ਚਰਨਜੀਤ ਸਿੰਘ, ਸਤਨਾਮ ਸਿੰਘ ਸੱਤਾ, ਮਨਜਿੰਦਰ ਸਿੰਘ, ਰੌਸ਼ਨ ਸਿੰਘ, ਸ਼ਿੰਗਾਰਾ ਸਿੰਘ, ਅਭੀ ਕੋਟਲੀ, ਹਰਮਿੰਦਰ ਸਿੰਘ, ਸਚਿਨ ਕੋਟਲੀ, ਤਰਸੇਮ ਸਿੰਘ, ਗੁਰਮਿੰਦਰ ਸਿੰਘ ਸਮੇਤ ਅਕਾਲੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 8ਵੀਂ ਦੇ ਨਤੀਜੇ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸਿੰਚਾਈ ਵਿਭਾਗ ਦੇ ਕਰਮਚਾਰੀਆਂ ਨੇ ਤਬਾਦਲੇ ਰੱਦ ਕਰਨ ਲਈ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਿਆ
Ad Position 24