ਪਠਾਨਕੋਟ, 25 ਅਪ੍ਰੈਲ (ਸੁਮਿਤ)- ਸ਼ਹਿਰ ਦੇ ਗਾੜੀ ਅਹਾਤਾ ਚੌਕ ਸਥਿਤ ਸ਼ਹੀਦ ਸਮਾਰਕ ਸਥਲ ਦੀ ਸੁੰਦਰਤਾ ਨੰੂ ਵਧਾਉਣ ਅਤੇ ਨਵੀਨੀਕਰਨ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਪਹਿਲ ਦਾ ਸ਼ੱੁਭ ਆਰੰਭ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਭੂਤੀ ਸ਼ਰਮਾ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਸਮਾਰਕ ਸਥਲ ਸ਼ਹੀਦਾਂ ਦੀ ਯਾਦ ਵਿਚ ਬਣਾਇਆ ਗਿਆ ਹੈ, ਇਸ ਲਈ ਇਸ ਦੀ ਦੇਖਭਾਲ ਅਤੇ ਸੁੰਦਰਤਾ ਬਣਾਈ ਰੱਖਣਾ ਸਾਡੀ ਜ਼ਿੰਮੇਵਾਰੀ ਹੈ | ਸਥਾਨਕ ਨਿਵਾਸੀਆਂ ਨੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਨਾ ਸਿਰਫ਼ ਇਲਾਕੇ ਦੀ ਸੁੰਦਰਤਾ ਵਧੇਗੀ ਬਲਕਿ ਸ਼ਹੀਦਾਂ ਪ੍ਰਤੀ ਸਨਮਾਨ ਵੀ ਪ੍ਰਗਟ ਹੋਵੇਗਾ |