ਪਠਾਨਕੋਟ, 25 ਅਪ੍ਰੈਲ (ਸੁਮਿਤ)- ਸਰਦੀਆਂ ਵਿਚ ਲਗਪਗ ਛੇ ਮਹੀਨੇ ਤੱਕ ਬੰਦ ਰਹਿਣ ਤੋਂ ਬਾਅਦ 23 ਅਪ੍ਰੈਲ ਨੂੰ ਸਵੇਰੇ ਵਿਧੀ ਵਿਧਾਨ ਨਾਲ ਬਦਰੀਨਾਥ ਮੰਦਰ ਦੇ ਕਪਾਟ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ | ਕਪਾਟ ਖੁੱਲ੍ਹਦੇ ਹੀ ਦੇਸ਼ ਭਰ ਤੋਂ ਪਹੁੰਚੇ ਭਗਤਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ | ਪਵਿੱਤਰ ਧਾਮ ਵਿਚ ਹਰ-ਹਰ ਮਹਾਦੇਵ ਦੇ ਜੈਕਾਰਿਆਂ ਵਿਚਕਾਰ ਭਗਤਾਂ ਨੇ ਭਗਵਾਨ ਸ਼ਿਵ ਦੇ ਦਰਸ਼ਨ ਕਰਕੇ ਅਸੀਸ ਪ੍ਰਾਪਤ ਕੀਤੀ | ਇਸ ਦੌਰਾਨ ਪਠਾਨਕੋਟ ਤੋਂ ਪਹੁੰਚੇ ਸ਼ਿਵ ਭਗਤਾਂ ਨੇ ਵੀ ਬਾਬਾ ਬਦਰੀਨਾਥ ਦੇ ਦਰਬਾਰ ਵਿਚ ਮੱਥਾ ਟੇਕ ਕੇ ਸੁਖ-ਸਮਿ੍ੱਧੀ ਦੀ ਕਾਮਨਾ ਕੀਤੀ | ਸ਼ਰਧਾਲੂ ਕਰਨ ਅਰੋੜਾ, ਨਰੇਸ਼ ਤੇ ਅਨਿਲ ਕਾਕਾ ਹਰਿਆਲ ਨੇ ਦੱਸਿਆ ਕਿ ਇਸ ਵਾਰ ਭਗਤਾਂ ਦੀ ਭੀੜ ਪਿਛਲੇ ਸਾਲ ਨਾਲੋਂ ਕਾਫ਼ੀ ਵੱਧ ਹੈ | ਪ੍ਰਸ਼ਾਸਨ ਵਲੋਂ ਸ਼ਰਧਾਲੂਆਂ ਦੀ ਸੁਵਿਧਾ ਲਈ ਖ਼ਾਸ ਪ੍ਰਬੰਧ ਕੀਤੇ ਹਨ ਪਰ ਭਾਰੀ ਭੀੜ ਕਾਰਨ ਪ੍ਰਬੰਧਾਂ 'ਤੇ ਦਬਾਅ ਵੀ ਵੇਖਣ ਨੂੰ ਮਿਲ ਰਿਹਾ ਹੈ |