ਪਠਾਨਕੋਟ, 25 ਅਪ੍ਰੈਲ (ਸੰਧੂ)- ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਵਲੋਂ ਪ੍ਰਧਾਨ ਲਾਇਨ ਇੰਜੀਨੀਅਰ ਵਿਨੋਦ ਕੁਮਾਰ ਮਹਾਜਨ ਦੀ ਅਗਵਾਈ ਹੇਠ ਨਵੀਂ ਜ਼ਿਲ੍ਹਾ ਗਵਰਨਰ ਟੀਮ ਦੇ ਦੌਰੇ ਮੌਕੇ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਗਵਰਨਰ ਲਾਇਨ ਵੀ.ਐਮ. ਗੋਯਲ, ਸਾਲ 2026-27 ਲਈ ਚੁਣੇ ਹੋਏ ਜ਼ਿਲ੍ਹਾ ਗਵਰਨਰ ਲਾਇਨ ਜੀ.ਐਸ. ਭਾਟੀਆ, ਉਪ ਜ਼ਿਲ੍ਹਾ ਗਵਰਨਰ-1 ਲਾਇਨ ਰਾਜੀਵ ਖੋਸਲਾ ਤੇ ਉਪ ਜ਼ਿਲ੍ਹਾ ਗਵਰਨਰ-2 ਲਾਇਨ ਰਾਜੀਵ ਵਿਗ ਸ਼ਾਮਿਲ ਹੋਏ | ਇਸ ਤੋਂ ਇਲਾਵਾ ਖੇਤਰੀ ਚੇਅਰਮੈਨ ਲਾਇਨ ਰਾਜੇਸ਼ ਸ਼ਰਮਾ ਵੀ ਹਾਜ਼ਰ ਰਹੇ | ਸਮਾਗਮ ਦੌਰਾਨ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਸਕੱਤਰ ਲਾਇਨ ਦੀਪਕ ਸਲਵਾਨ ਨੇ ਕਲੱਬ ਵਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਦਕਿ ਪ੍ਰਚਾਰ ਸਕੱਤਰ ਲਾਇਨ ਦਿਨੇਸ਼ ਮਹਾਜਨ ਨੇ ਯੋਜਨਾਵਾਂ ਬਾਰੇ ਦੱਸਿਆ | ਮੁੱਖ ਮਹਿਮਾਨ ਲਾਇਨ ਵੀ.ਐਮ. ਗੋਯਲ ਨੇ ਪ੍ਰਧਾਨ ਵਿਨੋਦ ਮਹਾਜਨ ਤੇ ਮੈਂਬਰਾਂ ਨੂੰ ਅੰਤਰਰਾਸ਼ਟਰੀ ਪਿੰਨ ਲਗਾ ਕੇ ਸਨਮਾਨਿਤ ਕੀਤਾ ਤੇ ਕਲੱਬ ਦੇ ਸਮਾਜਿਕ ਕੰਮਾਂ ਦੀ ਭਰਪੂਰ ਪ੍ਰਸੰਸਾ ਕੀਤੀ | ਚੁਣੇ ਹੋਏ ਜ਼ਿਲ੍ਹਾ ਗਵਰਨਰ ਲਾਇਨ ਜੀ.ਐਸ ਭਾਟੀਆ ਨੇ ਕਿਹਾ ਕਿ ਲਾਇੰਸ ਕਲੱਬ ਪਠਾਨਕੋਟ ਗ੍ਰੇਟਰ ਸੇਵਾ ਦੇ ਸਿਧਾਂਤਾਂ 'ਤੇ ਪੂਰੀ ਤਰ੍ਹਾਂ ਖਰਾ ਉਤਰ ਰਿਹਾ ਹੈ | ਪ੍ਰਧਾਨ ਵਿਨੋਦ ਮਹਾਜਨ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |