19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਟਰੈਫ਼ਿਕ ਜਾਮ ਤੋਂ ਰਾਹਤ ਲਈ ਸ਼ਹਿਰ 'ਚ ਯੈਲੋ ਲਾਈਨ ਦਾ ਕੰਮ ਸ਼ੁਰੂ, ਵਪਾਰੀਆਂ ਵਲੋਂ ਖੁਸ਼ੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 26-04-2026
ਪਠਾਨਕੋਟ, 25 ਅਪ੍ਰੈਲ (ਸੰਧੂ)- ਸ਼ਹਿਰ ਵਿਚ ਵਧ ਰਹੀ ਟਰੈਫ਼ਿਕ ਸਮੱਸਿਆ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਯੈਲੋ ਲਾਈਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਖ਼ਾਸ ਕਰਕੇ ਡਲਹੌਜ਼ੀ ਰੋਡ ਵਰਗੇ ਮੁੱਖ ਬਾਜ਼ਾਰਾਂ ਵਿਚ ਬੇਤਰਤੀਬ ਖੜ੍ਹੇ ਵਾਹਨਾਂ ਕਾਰਨ ਆਮ ਲੋਕਾਂ ਤੇ ਦੁਕਾਨਦਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਹ ਮਸਲਾ ਹਾਲ ਹੀ ਵਿਚ ਸਰਕਾਰ ਵਲੋਂ ਕਰਵਾਈ ਗਈ ਵਪਾਰੀ ਮਿਲਣੀ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਵਲੋਂ ਟਰੇਡ ਵਿੰਗ ਇੰਚਾਰਜ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਨੀ ਅੱਗੇ ਉਠਾਇਆ ਗਿਆ ਸੀ | ਵਪਾਰੀਆਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਣ ਸਰਕਾਰ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੱਕਾ ਹੱਲ ਕੱਢਦੇ ਹੋਏ ਯੈਲੋ ਲਾਈਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਿਕਾਸ ਸੈਣੀ ਨੇ ਕਿਹਾ ਕਿ ਸਰਕਾਰ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਤੇ ਹੱਲ ਕਰਨ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਯੈਲੋ ਲਾਈਨ ਲੱਗਣ ਨਾਲ ਗਾਹਕਾਂ ਨੂੰ ਬਿਨਾਂ ਕਾਰਨ ਚਲਾਨ ਹੋਣ ਦਾ ਡਰ ਨਹੀਂ ਰਹੇਗਾ ਤੇ ਉਹ ਬੇਫ਼ਿਕਰ ਹੋ ਕੇ ਖ਼ਰੀਦਦਾਰੀ ਕਰ ਸਕਣਗੇ | ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ, ਵਿਨੇ ਵਿਗ, ਪੰਕਜ ਮਹਾਜਨ ਬਿੱਲੂ ਸਮੇਤ ਹੋਰ ਵਪਾਰੀਆਂ ਨੇ ਖੁਸ਼ੀ ਜਿਤਾਈ ਅਤੇ ਕਿਹਾ ਕਿ ਇਹ ਲੰਮੇ ਸਮੇਂ ਤੋਂ ਲੰਬਿਤ ਮੰਗ ਸੀ ਜੋ ਹੁਣ ਪੂਰੀ ਹੋ ਰਹੀ ਹੈ | ਟੈਂਕ ਚੌਕ ਤੋਂ ਲੈ ਕੇ ਆਈ ਲਵ ਪਠਾਨਕੋਟ ਤੱਕ ਯੈਲੋ ਲਾਈਨ ਲੱਗਣ ਨਾਲ ਹੁਣ ਲੋਕਾਂ ਨੂੰ ਪਾਰਕਿੰਗ ਲਈ ਸਪਸ਼ਟ ਜਗ੍ਹਾ ਮਿਲੇਗੀ ਤੇ ਬਾਜ਼ਾਰਾਂ ਵਿਚ ਲੱਗਣ ਵਾਲੇ ਜਾਮ ਤੋਂ ਵੀ ਰਾਹਤ ਮਿਲੇਗੀ | ਇਸ ਸਬੰਧੀ ਟਰੈਫ਼ਿਕ ਇੰਚਾਰਜ ਬ੍ਰਹਮ ਦੱਤ ਨੇ ਕਿਹਾ ਕਿ ਹੁਣ ਸਾਰੇ ਲੋਕਾਂ ਨੂੰ ਆਪਣੇ ਵਾਹਨ ਯੈਲੋ ਲਾਈਨ ਦੇ ਅੰਦਰ ਹੀ ਖੜ੍ਹੇ ਕਰਨੇ ਹੋਣਗੇ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਇੰਦਰਾ ਕਾਲੋਨੀ ਤੋਂ ਬੱਸ ਕੀਤੀ ਰਵਾਨਾ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਗ੍ਰੇਟਰ ਨੇ ਸਮਾਗਮ ਕਰਵਾਇਆ
Ad Position 24