19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਹਲਕਾ ਭੋਆ ਦੀਆਂ ਵੱਖ-ਵੱਖ ਪੰਚਾਇਤਾਂ ਨੰੂ 2.50 ਕਰੋੜ ਦੀਆਂ ਗਰਾਂਟਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 26-04-2026
ਤਾਰਾਗੜ੍ਹ, 25 ਅਪ੍ਰੈਲ (ਸੋਹਨ ਲਾਲ)- ਹਲਕਾ ਭੋਆ ਅੰਦਰ ਲਗਾਤਾਰ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਭਵਿੱਖ ਵਿਚ ਵੀ ਇਹ ਵਿਕਾਸ ਕਾਰਜ ਜਾਰੀ ਰਹਿਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਹਲਕੇ ਦੀਆਂ 43 ਪੰਚਾਇਤਾਂ ਨੰੂ 2.50 ਕਰੋੜ ਦੀਆਂ ਗਰਾਂਟਾਂ ਦੀ ਵੰਡ ਕਰਨ ਮੌਕੇ ਕੀਤਾ | ਤਾਰਾਗੜ੍ਹ ਵਿਖੇ ਹੋਏ ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕਾ ਭੋਆ ਦੇ ਵਿਕਾਸ ਲਈ ਸਰਕਾਰ ਵਲੋਂ ਗਰਾਂਟਾਂ ਦੀ ਕੋਈ ਕਮੀ ਨਹੀਂ ਹੈ ਤੇ ਇਸ ਗਰਾਂਟ ਨਾਲ ਹੋਏ ਵਿਕਾਸ ਤੋਂ ਬਾਅਦ ਹਲਕਾ ਭੋਆ ਦਾ ਇਕ ਵੱਖਰਾ ਰੂਪ ਦੇਖਣ ਨੰੂ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਬਲਾਕ ਨਰੋਟ ਜੈਮਲ ਸਿੰਘ, ਬਮਿਆਲ ਅਤੇ ਘਰੋਟਾ ਦੇ 43 ਪਿੰਡਾਂ ਨੰੂ 2.50 ਕਰੋੜ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਵਿਕਾਸ ਕਾਰਜਾਂ ਲਈ ਵੰਡੇ ਗਏ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਪੰਚਾਇਤਾਂ ਨੰੂ ਅੱਜ ਗਰਾਂਟਾਂ ਜਾਰੀ ਕੀਤੀਆਂ ਹਨ, ਨੰੂ ਅਪੀਲ ਹੈ ਕਿ ਉਹ ਨਿਰਧਾਰਿਤ ਸਮੇਂ ਅੰਦਰ ਵਿਕਾਸ ਕਾਰਜਾਂ ਨੰੂ ਮੁਕੰਮਲ ਕਰਵਾਉਣ | ਇਸ ਮੌਕੇ ਪਵਨ ਕੁਮਾਰ ਫ਼ੌਜੀ ਚੇਅਰਮੈਨ ਬਲਾਕ ਸੰਮਤੀ ਘਰੋਟਾ, ਨਰੇਸ਼ ਸੈਣੀ ਸਕੱਤਰ ਮਾਝਾ ਜ਼ੋਨ ਪੰਜਾਬ, ਗੁਰਪ੍ਰੀਤ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੋਹਨ ਲਾਲ ਚੇਅਰਮੈਨ ਬਲਾਕ ਸੰਮਤੀ ਨਰੋਟ ਜੈਮਲ ਸਿੰਘ, ਸਰਪੰਚ ਪੱਖੋਚੱਕ ਨਰੇਸ਼ ਕੁਮਾਰ ਨਿੱਕਾ, ਸਰਪੰਚ ਨਿਸ਼ਾ ਸੈਣੀ ਬੇਗੋਵਾਲ, ਰੋਜ਼ੀ ਸੈਣੀ ਸਰਪੰਚ ਪੁਰਾਣਾ ਤਾਰਾਗੜ੍ਹ, ਬਲਜਿੰਦਰ ਕੌਰ ਹਲਕਾ ਇੰਚਾਰਜ ਮਹਿਲਾ ਵਿੰਗ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ 'ਚ ਤਿੰਨ ਦਿਨਾ ਸਿੱਖਿਆ ਮੇਲਾ ਕਰਵਾਇਆ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਇੰਦਰਾ ਕਾਲੋਨੀ ਤੋਂ ਬੱਸ ਕੀਤੀ ਰਵਾਨਾ
Ad Position 24