ਪਠਾਨਕੋਟ, 25 ਅਪ੍ਰੈਲ (ਸੰਧੂ)- ਪਠਾਨਕੋਟ ਅਕੈਡਮਿਕ ਐਸੋਸੀਏਸ਼ਨ ਵਲੋਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਕਰਵਾਇਆ ਜਾ ਰਿਹਾ ਤਿੰਨ ਦਿਨਾਂ 'ਟਰਾਈ-ਸਟੇਟ ਸਿੱਖਿਆ ਮੇਲਾ' ਸ਼ਾਨਦਾਰ ਢੰਗ ਨਾਲ ਜਾਰੀ ਹੈ | ਦੂਜੇ ਦਿਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਮੇਲੇ ਦਾ ਮੁੱਖ ਉਦੇਸ਼ 12ਵੀਂ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਦੇ ਮਨ ਵਿਚ ਕਰੀਅਰ ਸਬੰਧੀ ਉਲਝਣਾਂ ਨੂੰ ਦੂਰ ਕਰਨਾ ਹੈ | ਮੁੱਖ ਮਹਿਮਾਨ ਲਾਲ ਚੰਦ ਕਟਾਰੂਚੱਕ ਨੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ 12ਵੀਂ ਤੋਂ ਬਾਅਦ ਵਿਦਿਆਰਥੀ ਅਕਸਰ ਆਪਣੇ ਭਵਿੱਖ ਨੂੰ ਲੈ ਕੇ ਦੁਬਿਧਾ ਵਿਚ ਹੁੰਦੇ ਹਨ ਅਤੇ ਅਜਿਹਾ ਮੇਲਾ ਉਨ੍ਹਾਂ ਲਈ ਲਾਭਦਾਇਕ ਹੈ | ਐਸੋਸੀਏਸ਼ਨ ਦੇ ਪ੍ਰਧਾਨ ਅਭਿਨਵ ਮਹਾਜਨ ਅਤੇ ਜਰਨਲ ਸਕੱਤਰ ਗੌਰਵ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਹੀ ਕੋਰਸ ਤੇ ਯੂਨੀਵਰਸਿਟੀ ਚੁਣਨ ਦਾ ਵਧੀਆ ਮੌਕਾ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਆਖ਼ਰੀ ਦਿਨ 50 ਤੋਂ ਵੱਧ ਦੇਸੀ ਤੇ ਵਿਦੇਸ਼ੀ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਆਧੁਨਿਕ ਕੋਰਸਾਂ ਬਾਰੇ ਜਾਣਕਾਰੀ ਦੇਣਗੀਆਂ ਤੇ ਮੌਕੇ 'ਤੇ 100 ਫ਼ੀਸਦੀ ਤੱਕ ਸਕਾਲਰਸ਼ਿਪ, ਤੁਰੰਤ ਦਾਖਲਾ ਤੇ ਨੌਕਰੀ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਣਗੇ | ਇਸ ਮੌਕੇ ਸਫ਼ਰ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਮੁਕੇਸ਼ ਗੁਪਤਾ, ਚੇਅਰਮੈਨ ਕਿਰਨਦੀਪ ਸਿੰਘ ਕੇਡੀ, ਰਾਕੇਸ਼ ਗੁਪਤਾ, ਸੰਦੀਪ ਕੁਮਾਰ, ਸਪੋਰਟਸ ਕਲੱਬ ਤੋਂ ਸਤੀਸ਼ ਮਹਿੰਦਰੂ, ਡਾ: ਤਰਸੇਮ ਸਿੰਘ, ਅਤੁਲ ਨੈਅਰ, ਰੋਮੀ ਵਡੇਹਰਾ, ਸੀ.ਐਸ. ਲਾਇਲਪੁਰੀ, ਰਵਨੀਤਗੜ੍ਹ ਅਤੇ ਚੰਦਨ ਮਹਿੰਦਰੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਅਮਨ ਸਿੰਘ, ਸੁਦਾਂਸ਼ ਮਹਾਜਨ, ਰਿਸ਼ਭ ਮਹਾਜਨ, ਵੈਭਵ ਉੱਪਲ, ਰਾਜੇਸ਼ ਮਹਾਜਨ, ਅਨੁਜ ਵੀਰ ਤੇ ਜਤਿੰਦਰ ਸੋਹਲ ਵੀ ਹਾਜ਼ਰ ਸਨ |