24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਵਿਖੇ ਇਨਵੈਸਟਚਰ ਸਮਾਗਮ ਮਨਾਇਆ <br/>

Ad Position 21
No active advertisement
ਅਜੀਤ ਡੈਸਕ 27-04-2026
ਗੁਰਦਾਸਪੁਰ, 26 ਅਪ੍ਰੈਲ (ਅਸ਼ੋਕ ਸ਼ਰਮਾ)- ਬੀ.ਐਮ.ਐਸ.ਐਮ. ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ (ਸੀ.ਆਈ.ਐਸ.ਸੀ.ਈ. ਬੋਰਡ) ਵਿਖੇ ਇਨਵੈਸਟਚਰ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤ ਭਾਸ਼ਣ ਅਤੇ ਮਾਰਚ ਪਾਸਟ ਨਾਲ ਕੀਤੀ ਗਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਚੁਣੇ ਗਏ ਵਿਦਿਆਰਥੀਆਂ ਨੰੂ ਬੈਜ ਤੇ ਸੈਸ਼ੇ ਪਹਿਨਾ ਕੇ ਸਨਮਾਨਿਤ ਕੀਤਾ | ਜਦੋਂ ਕਿ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥੀਣ ਗੁਰਲੀਨ ਕੌਰ ਨੰੂ ਹੈੱਡ ਗਰਲ, ਭਾਰਤ ਸ਼ਰਮਾ ਨੰੂ ਹੈੱਡ ਬੁਆਏ ਅਤੇ ਜੋਇ ਹਾਊਸ, ਹਰਲੀਨ ਕੌਰ ਵਿਜ਼ਡਮ ਹਾਊਸ, ਸਿਮਰਦੀਪ ਕੌਰ ਕਰੇਜ ਹਾਊਸ, ਰਾਜਬੀਰ ਸਿੰਘ ਪੀਸ ਹਾਊਸ, ਹਰਨੂਰ ਸਿੰਘ ਨੰੂ ਹਾਊਸ ਕੈਪਟਨ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਹੈੱਡ ਬੁਆਏ, ਹੈੱਡ ਗਰਲ ਤੇ ਚਾਰੇ ਹਾਊਸਾਂ ਦੇ ਕੈਪਟਨ, ਵਾਈਸ ਕੈਪਟਨ ਤੇ ਸਪੋਰਟਸ ਕੈਪਟਨ ਨੰੂ ਸਹੁੰ ਚੁੱਕਾ ਕੇ ਬੈਚ ਲਗਾਏ ਗਏ ਤੇ ਇਸ ਦੇ ਨਾਲ ਹੀ ਉਨ੍ਹਾਂ 'ਤੇ ਹੋਰ ਹਾਊਸ ਕੈਪਟਨਾਂ ਨੰੂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਇੰਦੂਮਤੀ ਨੇ ਭਾਸ਼ਣ ਵਿਚ ਬੱਚਿਆਂ ਨੰੂ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਅਹੁਦਾ ਇਕ ਸਨਮਾਨ ਨਹੀਂ ਵੱਡੀ ਜ਼ਿੰਮੇਵਾਰੀ ਹੈ | ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੰੂ ਸੱਚਾਈ, ਮਿਹਨਤ ਤੇ ਲੀਡਰਸ਼ਿਪ ਨਾਲ ਸਕੂਲ ਵਿਚ ਅਨੁਸ਼ਾਸਨ ਕਾਇਮ ਕਰਨ ਤੇ ਆਪਣੀ ਹਰ ਜ਼ਿੰਮੇਵਾਰੀ ਨੰੂ ਸਹੀ ਤਰੀਕੇ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਸਮਾਗਮ ਵਿਚ ਬੀ.ਐਮ.ਐਸ.ਐਮ. ਨਰਸਿੰਗ ਕਾਲਜ ਦੇ ਪਿ੍ੰਸੀਪਲ ਸਤਿੰਦਰ ਕੌਰ, ਐਜੂਕੇਸ਼ਨ ਡਿਪਾਰਟਮੈਂਟ ਦੇ ਸੀਨੀਅਰ ਕੋਆਰਡੀਨੇਟਰ ਰੇਨੰੂ ਬਾਲਾ ਤੇ ਸਕੂਲ ਸਟਾਫ਼ ਹਾਜ਼ਰ ਸੀ ਜਦੋਂ ਇਸ ਸਮਾਗਮ ਦੀ ਦੇਖ-ਰੇਖ ਸਕੂਲ ਦੇ ਸੀਨੀਅਰ ਕੋਆਰਡੀਨੇਟਰ ਜੀਤ, ਡੀ.ਪੀ. ਅਧਿਆਪਕਾ ਰੀਨਾ ਤੇ ਕੈਂਪਸ ਕੋਆਰਡੀਨੇਟਰ ਵਿਸ਼ਾਲ ਤੇ ਹੋਰ ਅਧਿਆਪਕ ਕਰ ਰਹੇ ਸਨ |

Ad Position 22
No active advertisement
ਪਿਛਲੀ ਖ਼ਬਰ ਕੇ.ਕੇ. ਮਹਾਜਨ ਫਾਊਾਡੇਸ਼ਨ ਨੇ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਸਾਡੇ ਚਾਨਣ ਮੁਨਾਰੇ- ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਕਿਸ਼ਨਕੋਟ ਘੁਮਾਣ
Ad Position 24