ਬਟਾਲਾ, 26 ਅਪ੍ਰੈਲ (ਹਰਦੇਵ ਸਿੰਘ ਸੰਧੂ)- ਪਿਛਲੇ ਦਿਨੀਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦਾ ਵਿਸਥਾਰ ਕਰਦਿਆਂ ਪਾਰਟੀ 'ਚ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਸੀ ਜਿਸ ਦੌਰਾਨ ਬਟਾਲਾ ਦੇ ਨਰਿੰਦਰ ਸਿੰਘ ਸੇਖਵਾਂ ਨੂੰ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਧਾਨ ਸੇਖਵਾਂ ਨੇ ਅੱਗੇ ਜ਼ਿਲ੍ਹੇ ਦਾ ਵਿਸਥਾਰ ਕਰਦਿਆਂ ਟਕਸਾਲੀ ਆਗੂ ਸੁਖਦੇਵ ਸਿੰਘ ਭੋਲਾ (ਸਪੁੱਤਰ ਸਵ: ਮਹੰਤ ਗੁਰਦਿਆਲ ਸਿੰਘ ਸਾਬਕਾ ਚੇਅਰਮੈਨ ਬੈਂਕ ਫਿੰਕੋ) ਨੂੰ ਬੀ.ਸੀ. ਵਿੰਗ ਪੁਲਿਸ ਜ਼ਿਲ੍ਹਾ ਬਟਾਲਾ ਦਾ ਪ੍ਰਧਾਨ ਨਿਯੁਕਤ ਕੀਤਾ ਜਿਨ੍ਹਾਂ ਦਾ ਅਕਾਲੀ ਦਲ ਦੇ ਹਲਕਾ ਬਟਾਲਾ ਇੰਚਾਰਜ ਨਰੇਸ਼ ਮਹਾਨ ਨੇ ਉਨ੍ਹਾਂ ਦੀ ਟੀਮ ਵਲੋਂ ਸੁਖਦੇਵ ਸਿੰਘ ਭੋਲਾ ਦਾ ਵਿਸ਼ੇਸ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਦੌਰਾਨ ਨਵ-ਨਿਯੁਕਤ ਪ੍ਰਧਾਨ ਸੁਖਦੇਵ ਸਿੰਘ ਭੋਲਾ ਨੇ ਪਾਰਟੀ ਹਾਈਕਮਾਂਡ, ਜ਼ਿਲ੍ਹਾ ਪ੍ਰਧਾਨ ਸੇਖਵਾਂ ਤੇ ਹਲਕਾ ਇੰਚਾਰਜ ਨਰੇਸ਼ ਮਹਾਜਨ ਦਾ ਧੰਨਵਾਦ ਕੀਤਾ | ਇਸ ਮੌਕੇ ਗਿਆਨੀ ਹਰਬੰਸ ਸਿੰਘ ਸਕੱਤਰ ਜਨਰਲ ਪੰਜਾਬ ਬੀ.ਸੀ. ਵਿੰਗ, ਕੁਲਵੰਤ ਸਿੰਘ ਕੌਂਸਲਰ, ਨਰਿੰਦਰ ਸਿੰਘ ਸੇਖਵਾਂ ਜ਼ਿਲ੍ਹਾ ਪ੍ਰਧਾਨ, ਸਤਪਾਲ ਸਾਬਕਾ ਕੋਂਸਲ ਆਦਿ ਹਾਜ਼ਰ ਸਨ |