ਫ਼ਤਹਿਗੜ੍ਹ ਚੂੜੀਆਂ, 26 ਐਪ੍ਰਲ (ਐੱਮ.ਐੱਸ. ਫੁੱਲ, ਅਵਤਾਰ ਸਿੰਘ ਰੰਧਾਵਾ) -ਫ਼ਤਹਿਗੜ੍ਹ ਚੂੜੀਆਂ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜੈਯੰਤੀ ਨੂੰ ਸਮਰਪਿਤ ਵਿਸ਼ਾਲ ਰੱਥ ਯਾਤਰਾ ਬ੍ਰਾਹਮਣ ਸਭਾ ਦੇ ਪ੍ਰਧਾਨ ਮੁਕੇਸ਼ ਵਾਸਦੇਵ ਮਿੰਟੂ ਦੀ ਪ੍ਰਧਾਨਗੀ ਹੇਠ ਕੱਢੀ ਗਈ ਜਿਸ ਵਿਚ ਇਲਾਕਾ ਨਿਵਾਸੀਆਂ ਤੋਂ ਇਲਾਵਾ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ, ਭਾਜਪਾ ਆਗੂ ਰਵੀਕਰਨ ਸਿੰਘ ਕਾਹਲੋਂ ਅਤੇ ਅਕਾਲੀ ਆਗੂ ਸੰਨੀ ਲੋਧੀਨੰਗਲ ਨੇ ਸ਼ਮੂਲੀਅਤ ਕੀਤੀ | ਇਹ ਰੱਥ ਯਾਤਰਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਰਾਹੀਂ ਹੁੰਦੀ ਹੋਈ ਇਕ ਨਿੱਜੀ ਪੈਲੇਸ ਵਿਚ ਸਮਾਪਤ ਹੋਈ | ਇਸ ਯਾਤਰਾ ਦਾ ਜਗ੍ਹਾ-ਜਗ੍ਹਾ ਲੋਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਯਾਤਰਾ ਦੌਰਾਨ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ | ਸਰਵਹਿੱਤਕਾਰੀ ਵਿਦਿਆ ਮੰਦਿਰ ਹਾਈ ਸਕੂਲ ਦੇ ਵਿਦਿਆਰਥੀਆਂ ਵਲੋਂ ਬੈਂਡ ਵਜਾਇਆ ਗਿਆ | ਸਮੂਹ ਸਿਆਸੀ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬ੍ਰਾਹਮਣ ਸਭਾ ਦੇ ਪ੍ਰਧਾਨ ਮੁਕੇਸ਼ ਵਾਸਦੇਵ ਤੇ ਹੋਰ ਅਹੁਦੇਦਾਰਾਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਪਵਨ ਕੁਮਾਰ ਰਾਜੂ ਰਾਮਪਾਲ, ਵਿਨੋਦ ਸ਼ਰਮਾ, ਮਾਰਕਿਟ ਕਮੇਟੀ ਦੇ ਚੇਅਰਮੈਨ ਰਜੀਵ ਸ਼ਰਮਾ, ਮਨੀਸ਼ ਸ਼ਰਮਾ, ਜਗਦੀਸ਼ ਕਾਲੀਆ, ਨਵੀਸ਼ ਨੰਦਾ, ਰਾਜਨ ਬੀਬੜਾ, ਰਾਜੀਵ ਸ਼ਰਮਾ ਲਾਟੀ, ਤੇਜਪਾਲ ਡੋਗਰਾ, ਧੀਰਜ ਸ਼ਰਮਾ, ਕਪਲ ਡੋਗਰਾ, ਨਿਤਿਨ ਸ਼ਰਮਾ, ਰੋਬਿਨ ਸ਼ਰਮਾ, ਵਿਸ਼ਾਲ ਸ਼ਰਮਾ, ਰਜੀਵ ਦੇਵਗਨ, ਪਵਨ ਚੌਹਾਨ, ਬਾਲ ਕਿਸ਼ਨ ਬਾਬਾ, ਰਮਨ ਸਿਆਲ, ਰਿਕੀ ਭਾਰਦਵਾਜ, ਹਰੀਸ਼ ਅਰੋੜਾ, ਗੌਰਵ ਅਰੋੜਾ, ਸੁਰਿੰਦਰ ਕੁਮਾਰ ਸ਼ਿੰਦੀ, ਨਗੇਸ਼ ਬਾਵਾ, ਦਵਿੰਦਰ ਸਿੰਘ ਭੋਲੇਕੇ, ਰਜਿੰਦਰ ਸਿੰਘ ਬਿੰਦੂ, ਹਰਜੋਤ ਸਿੰਘ ਦਿਓ, ਰਾਮ ਲਾਲ ਸ਼ਰਮਾ, ਭਾਰਤ ਭੂਸ਼ਨ, ਅਮਿਤ ਭੰਡਾਰੀ, ਤੇਜਪਾਲ ਡੋਗਰਾ, ਆਸ਼ੂ ਕੋਹਲੀ, ਪ੍ਰਧਾਨ ਬਲਜੀਤ ਸਿੰਘ ਚੌਹਾਨ, ਪਵਨ ਚੌਹਾਨ, ਜਤਿੰਦਰ ਸੇਠੀ ਹਾਜ਼ਰ ਸਨ |