29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਵਕੀਲਾਂ ਦੀ ਹੜਤਾਲ ਦੂਸਰੇ ਦਿਨ ਵੀ ਜਾਰੀ

Ad Position 21
No active advertisement
ਅਜੀਤ ਡੈਸਕ 28-04-2026
ਬਟਾਲਾ, 27 ਅਪ੍ਰੈਲ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨੀਂ ਪੰਜਾਬ ਦੇ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਬਟਾਲਾ ਵਿਖੇ ਪਹੁੰਚੇ ਸਨ, ਪਰ ਬਟਾਲਾ ਦੇ ਵਕੀਲਾਂ ਨੂੰ ਪੂਰਾ ਭਰੋਸਾ ਸੀ ਕਿ ਮੁੱਖ ਮੰਤਰੀ ਪੰਜਾਬ ਆਪਣੇ ਵਾਅਦੇ ਅਨੁਸਾਰ ਬਟਾਲਾ ਨੂੰ ਜ਼ਿਲ੍ਹੇ ਵਜੋਂ ਮਾਨਤਾ ਦੇਣਗੇ, ਪਰ ਮੁੱਖ ਮੰਤਰੀ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਬਾਰੇ ਕੋਈ ਗੱਲ ਨਹੀ ਕੀਤੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਟਾਲਾ ਬਾਰ ਐਸ਼ੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਨੇ ਕਰਦਿਆਂ ਕਿਹਾ ਕਿ ਇਸ ਰੋਸ ਵਜੋਂ ਸਾਡੀ ਬਾਰ ਵਲੋਂ ਕਲਮ ਛੋੜ ਹੜਤਾਲ ਜਾਰੀ ਕਰ ਦਿੱਤੀ ਗਈ | ਇਸ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਭੁੱਖ ਹੜ੍ਹਤਾਲ ਸ਼ੁਰੂ ਕੀਤੀ, ਜਿਸ ਤਹਿਤ ਦੂਸਰੇ ਦਿਨ ਵੀ 10 ਬਾਰ ਮੈਂਬਰਾਂ ਵਲੋਂ ਭੁੱਖ ਹੜ੍ਹਤਾਲ ਰੱਖੀ ਗਈ | ਪ੍ਰਧਾਨ ਨੇ ਦੱਸਿਆ ਕਿ ਇਹ ਸਿਲਸਿਲਾ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਨਵਦੀਪ ਸਿੰਘ ਕਾਹਲੋਂ, ਪਾਰਸ ਭਗਤ, ਸਤਿੰਦਰਪਾਲ ਸਿੰਘ ਕਾਹਲੋਂ, ਅਰਵਿੰਦ ਗੁਪਤਾ, ਪੰਕਜ ਵੈਦ, ਸਤਵਿੰਦਰ ਸਿੰਘ, ਰਾਜੇਸ਼ ਮਹੰਤ, ਪੰਕਜ ਮਲਹੋਤਰਾ, ਸ਼ਰਨਜੀਤ ਸਿੰਘ ਬੇਦੀ, ਰੋਹਿਣ ਰਾਣਾ, ਤਰਸੇਮ ਸਿੰਘ ਲਾਲੀ, ਰਵਿੰਦਰ ਢਿੱਲੋਂ, ਬਲਦੇਵ ਸਿੰਘ, ਐਚ.ਐਸ..ਮਾਂਗਟ, ਵਿਕਰਮਜੀਤ ਸਿੰਘ ਸਿੰਬਲ, ਮਨਜੀਤ ਸਿੰਘ, ਬਿਕਰਮਜੀਤ ਸਿੰਘ ਕਰਵਾਲੀਆਂ, ਸ਼ਿਸਪਾਲ ਸਿੰਘ, ਜਸਵਿੰਦਰ ਸਿੰਘ ਢਿੱਲੋਂ, ਸੁਦੇਸ਼ ਗੁਪਤਾ, ਪਰਮੀਤ ਸਿੰਘ ਬੇਦੀ, ਯੁਵਰਾਜ ਸਿੰਘ ਬੇਦੀ, ਸਤਨਾਮ ਸਿੰਘ ਚੀਮਾ, ਵਿਕਾਸ ਅਗਨੀਹੋਤਰੀ, ਮੁਨੀਸ਼ ਵੈਦ, ਇੰਦਰਜੀਤ ਵੈਦ, ਦਲਵਿੰਦਰਜੀਤ ਸਿੰਘ ਖੈਹਿਰਾ, ਨਵੀਨ ਗੁਪਤਾ, ਭੁਪਿੰਦਰ ਸਿੰਘ ਮੱਲੀ ਆਦਿ ਹਾਜ਼ਰ
Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਲਈ ਕਲਾਨੌਰ ਵਿਖੇ ਅਮਲੇ ਦੇ 10 ਦਿਨਾ ਸਿਖਲਾਈ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਸੀ.ਐਚ.ਸੀ. ਨੌਸ਼ਹਿਰਾ ਮੱਝਾ ਸਿੰਘ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ
Ad Position 24