11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਪੰਥ ਅਤੇ ਪੰਜਾਬ ਨੰੂ ਬਚਾਉਣ ਲਈ ਲੋਕਾਂ ਦੀ ਇੱਕੋ ਆਸ ਅਕਾਲੀ ਦਲ ਵਾਰਿਸ ਪੰਜਾਬ ਦੇ- ਐਡ: ਅਜੇਪਾਲ ਸਿੰਘ ਢਿੱਲੋਂ

Ad Position 21
No active advertisement
ਅਜੀਤ ਡੈਸਕ 29-04-2026
ਗੁਰਦਾਸਪੁਰ, 28 ਅਪ੍ਰੈਲ (ਚੱਕਰਾਜਾ)-ਮੌਜੂਦਾ ਸੂਬੇ ਅੰਦਰਲੀ 'ਆਪ' ਸਰਕਾਰ ਵਲੋਂ ਭਾਵੇਂ ਵੱਡੇ-ਵੱਡੇ ਦਾਅਵੇ ਕਰਦਿਆਂ ਪੰਜਾਬ ਨੰੂ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਅਸਲੀਅਤ 'ਚ ਸੂਬੇ ਦੇ ਹਾਲਾਤ ਅਜਿਹੇ ਹਨ ਕਿ ਪੰਜਾਬ ਕਈ ਸੰਕਟਾਂ ਨਾਲ ਜੂਝ ਰਿਹਾ ਹੈ | ਜਿਸ ਵਿਚ ਵਿਸ਼ੇਸ਼ ਕਰਕੇ ਵੱਧ ਰਿਹਾ ਨਸ਼ਾ, ਬੇਰੁਜ਼ਗਾਰੀ, ਹਵਾ-ਪਾਣੀ ਪ੍ਰਦੂਸ਼ਣ, ਭਿ੍ਸ਼ਟਾਚਾਰ, ਵਿੱਦਿਅਕ ਅਤੇ ਸਿਹਤ ਸਹੂਲਤਾਂ ਦੀ ਘਾਟ ਤੋਂ ਇਲਾਵਾ ਕਈ ਹੋਰ ਸਮੱਸਿਆਵਾਂ ਹਨ | ਪਰ ਮੌਜੂਦਾ ਸਰਕਾਰ ਮੁੱਦਿਆਂ ਤੋਂ ਹਟ ਕੇ ਸਿਰਫ਼ ਫੋਕੇ ਦਾਅਵੇ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਐਡਵੋਕੇਟ ਅਜੇਪਾਲ ਸਿੰਘ ਢਿੱਲੋਂ ਵਲੋਂ ਅੱਜ 'ਅਜੀਤ' ਉਪ ਦਫ਼ਤਰ ਗੁਰਦਾਸਪੁਰ ਵਿਖੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ ਪਿਛਲੀਆਂ ਸਰਕਾਰਾਂ ਨੌਜਵਾਨਾਂ ਨੰੂ ਰੁਜ਼ਗਾਰ ਦੇਣ 'ਚ ਬੁਰੀ ਤਰ੍ਹਾਂ ਅਸਫਲ ਰਹੀਆਂ ਹਨ | ਜਿਸ ਕਾਰਨ ਪੰਜਾਬ ਦੇ ਵੱਡੀ ਗਿਣਤੀ 'ਚ ਨੌਜਵਾਨਾਂ ਵਲੋਂ ਵਿਦੇਸ਼ਾਂ ਦਾ ਰੁੱਖ ਕੀਤਾ ਗਿਆ | ਇੱਥੋਂ ਤੱਕ ਕਿ ਇਥੇ ਫੈਲੇ ਭਿ੍ਸ਼ਟਾਚਾਰ ਅਤੇ ਕਾਰੋਬਾਰੀਆਂ ਨੰੂ ਗੈਂਗਸਟਰਾਂ ਦੀਆਂ ਆ ਰਹੀਆਂ ਫਿਰੌਤੀ ਦੀਆਂ ਧਮਕੀਆਂ ਕਾਰਨ ਵਪਾਰੀ ਵਰਗ ਵੀ ਇਥੇ ਕੋਈ ਕਾਰੋਬਾਰ ਕਰਨ ਤੋਂ ਕੰਨੀ ਕਤਰਾ ਰਿਹਾ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪੜ੍ਹੇ ਲਿਖੇ ਨੌਕਰੀਆਂ ਕਰਦੇ ਲੋਕ ਵੀ ਆਪਣੇ ਭਵਿੱਖ ਨੰੂ ਇਥੇ ਸੁਰੱਖਿਅਤ ਨਾ ਸਮਝਦੇ ਹੋਏ ਵਿਦੇਸ਼ ਜਾਣ ਨੰੂ ਤਰਜੀਹ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਡੁੱਬਦੇ ਪੰਜਾਬ ਨੰੂ ਬਚਾਉਣ ਲਈ ਲੋਕਾਂ ਨੰੂ ਇੱਕੋ ਇਕ ਸਹਾਰਾ ਦਿੱਖ ਰਿਹਾ ਹੈ, ਉਹ ਹੈ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਸੂਬੇ 'ਚ ਸਰਕਾਰ ਲਿਆਉਣਾ | ਉਨ੍ਹਾਂ ਕਿਹਾ ਕਿ ਆਉਂਦੀਆਂ ਚੋਣਾਂ 'ਚ ਭਾਵੇਂ ਅੰਮਿ੍ਤਪਾਲ ਸਿੰਘ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤੇ ਸਰਕਾਰ ਬਣਨ 'ਤੇ ਦੋ ਡਿਪਟੀ ਸੀ. ਐੱਮ. ਹੋਣਗੇ, ਜਿਨ੍ਹਾਂ ਵਿਚ ਇਕ ਹਿੰਦੂ ਤੇ ਇਕ ਦਲਿਤ ਭਾਈਚਾਰੇ ਤੋਂ ਹੋਣਗੇ | ਧਾਰਮਿਕ ਪੱਖ ਤੋਂ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੰੂ ਕਾਇਮ ਰੱਖ ਕੇ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਨਿਯਮਾਂ ਅਨੁਸਾਰ ਕਰਨ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨਵੇਂ ਸੁਧਾਰਾਂ ਦੀ ਰੂਪ ਰੇਖਾ ਤਿਆਰ ਕਰਨ ਅਤੇ ਧਰਮ ਪ੍ਰਚਾਰ ਨੰੂ ਨਵੀਂ ਦਿਸ਼ਾ ਦੇਣਾ ਉਨ੍ਹਾਂ ਦੇ ਮੁੱਢਲੇ ਕੰਮ ਹੋਣਗੇ | ਇਸੇ ਤਰ੍ਹਾਂ ਰਾਜਨੀਤਿਕ ਮੁੱਦਿਆਂ 'ਚ ਫੈਡਰਲ ਢਾਂਚੇ ਦੀ ਉਸਾਰੀ, ਰਾਜਾਂ ਦੇ ਵੱਧ ਅਧਿਕਾਰ, ਪਾਣੀਆਂ ਦੀ ਰਾਖੀ, ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਵਾਪਸ ਲੈਣ, ਕਿਸਾਨੀ ਅਤੇ ਆਰਥਿਕ ਸੰਕਟ ਦਾ ਹੱਲ, ਬੰਦੀ ਸਿੰਘਾਂ ਦੀ ਰਿਹਾਈ, ਨਸ਼ਿਆਂ ਤੋਂ ਮੁਕਤੀ, ਬੇਰੁਜ਼ਗਾਰੀ, ਵਿੱਦਿਅਕ ਅਤੇ ਸਿਹਤ ਢਾਂਚੇ 'ਚ ਸੁਧਾਰ, ਪੰਜਾਬ ਤੋਂ ਨੌਜਵਾਨਾ ਦਾ ਪ੍ਰਵਾਸ, ਨਸਲਾਂ ਤੇ ਫਸਲਾਂ ਨੰੂ ਬਚਾਉਣਾ, ਦਫ਼ਤਰਾਂ ਤੇ ਸਿਆਸਤ 'ਚ ਰਿਸ਼ਵਤਖੋਰੀ ਨੰੂ ਖਤਮ ਕਰਨਾ ਆਦਿ ਮੁੱਦਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਸਰਕਾਰ ਬਣਾ ਕੇ ਭਾਈ ਅੰਮਿ੍ਤਪਾਲ ਸਿੰਘ ਨੰੂ ਮੁੱਖ ਮੰਤਰੀ ਬਣਾਉਣ ਤਾਂ ਜੋ ਅਸਲ ਰੰਗਲੇ ਪੰਜਾਬ ਦੀ ਤਸਵੀਰ ਪੇਸ਼ ਕੀਤੀ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਰੋਡ ਤੋਂ ਪਨਿਆੜ ਨੰੂ ਜਾਂਦੀ ਸੜਕ ਦੀ ਚੌੜਾਈ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲਣ 'ਤੇ ਰਾਹਗੀਰ ਪ੍ਰੇਸ਼ਾਨ <br/> ਅਗਲੀ ਖ਼ਬਰ ਪੈਨਸ਼ਨਰਾਂ ਦੇ ਬਕਾਏ ਤੁਰੰਤ ਜਾਰੀ ਕਰੇ ਪੰਜਾਬ ਸਰਕਾਰ-ਸੁਰਿੰਦਰ ਪੱਪੂ <br/>
Ad Position 24