ਗੁਰਦਾਸਪੁਰ, 28 ਅਪ੍ਰੈਲ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਜੇਲ੍ਹ ਰੋਡ ਤੋਂ ਪਨਿਆੜ ਨੰੂ ਜਾਣ ਵਾਲੀ ਮੁੱਖ ਸੜਕ ਦੀ ਚੌੜਾਈ ਲਈ ਸੜਕ 'ਤੇ ਮੋਟਾ ਪੱਥਰ ਪਾਇਆ ਗਿਆ ਹੈ | ਪਰ ਇਸ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲਣ ਕਰਕੇ ਰਾਹਗੀਰਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੋਂ ਤੱਕ ਕਿ ਪਿੰਡ ਅੱਬੁਲਖੈਰ ਵਾਲੀ ਸੜਕ ਵੀ ਅੱਗੇ ਪੁੱਟੀ ਹੈ ਅਤੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਵੀ ਬੰਦ ਹੋ ਚੁੱਕਾ ਹੈ | ਜਿਸ ਕਰਕੇ ਗੰਦਾ ਪਾਣੀ ਸੜਕ 'ਤੇ ਫਿਰਨ ਕਰਕੇ ਕਈ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੇ | ਇਸ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੜਕ 'ਤੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕੰਮ ਚੱਲ ਰਿਹਾ ਹੈ, ਜਿੱਥੋਂ ਸੜਕ ਟੁੱਟੀ ਹੈ ਉਥੇ ਮੋਟਾ ਪੱਥਰ ਪਾ ਦਿੱਤਾ ਹੈ ਅਤੇ ਬੱਜਰ ਵੀ ਉੱਖੜ ਚੁੱਕਾ ਹੈ | ਜਦੋਂ ਤੇਜ਼ ਰਫ਼ਤਾਰ ਵਾਹਨ ਲੰਘਦੇ ਹਨ ਤਾਂ ਮੋਟੇ ਪੱਥਰ ਲੋਕਾਂ ਦੇ ਵੱਜਦੇ ਹਨ | ਇਸ ਨਾਲ ਕਿਸੇ ਦੇ ਸੱਟ ਆਦਿ ਵੀ ਲੱਗਣ ਦਾ ਡਰ ਹੈ | ਪਰ ਇਸ ਪਾਸੇ ਲੋਕ ਨਿਰਮਾਣ ਵਿਭਾਗ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਦਿਹਾਤੀ ਖੇਤਰ ਦੀਆਂ ਸੜਕਾਂ ਮਿੱਟੀ ਪਾ ਕੇ ਮਜ਼ਬੂਤ ਤੇ ਚੌੜੀਆਂ ਕੀਤੀਆਂ ਜਾ ਰਹੀਆਂ ਹਨ | ਪਰ ਅਜੇ ਤੱਕ ਸੜਕ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਲੋਕਾਂ ਲਈ ਮੁਸੀਬਤ ਬਣੀ ਹੈ | ਲੋਕਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਗੁਰਦਾਸਪੁਰ ਤੋਂ ਪਨਿਆੜ ਤੇ ਦਿਹਾਤੀ ਖੇਤਰ ਦੀਆਂ ਸੜਕਾਂ 'ਤੇ ਪ੍ਰੀਮਿਕਸ ਪਾਉਣ ਲਈ ਸਬੰਧਿਤ ਵਿਭਾਗ ਨੰੂ ਹਦਾਇਤਾਂ ਕੀਤੀਆਂ ਜਾਣ, ਜਿਸ ਲਾਲ ਲੋਕਾਂ ਨੰੂ ਲੰਘਣ ਵੇਲੇ ਮੁਸ਼ਕਿਲ ਨਾ ਆਵੇ |