ਬਟਾਲਾ, 1 ਮਈ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਦੇਸ਼ ਵਿਚ ਹੋ ਰਹੀ ਮਰਦਮਸ਼ੁਮਾਰੀ (ਜਨਗਣਨਾ) ਦੇ ਮੱਦੇਨਜ਼ਰ ਸਮੂਹ ਪੰਜਾਬੀ ਜਗਤ ਤੇ ਸਿੱਖ ਕੌਮ ਨੂੰ ਇਕ ਬਹੁਤ ਹੀ ਅਹਿਮ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਜਨਗਣਨਾ ਸਾਡੀ ਧਾਰਮਿਕ ਅਤੇ ਭਾਸ਼ਾਈ ਹੋਂਦ ਨੂੰ ਸੰਵਿਧਾਨਕ ਤÏਰ 'ਤੇ ਮਜ਼ਬੂਤ ਕਰਨ ਦਾ ਵੱਡਾ ਮÏਕਾ ਹੈ | ਸ: ਪੀਰ ਮੁਹੰਮਦ ਨੇ ਵਿਸ਼ੇਸ਼ ਤÏਰ 'ਤੇ ਕਿਹਾ ਕਿ ਸਮੂਹ ਸਿੰਘ ਤੇ ਕੌਰ ਆਪਣੀ ਧਾਰਮਿਕ ਪਛਾਣ ਪ੍ਰਤੀ ਸੁਚੇਤ ਰਹਿਣ | ਉਨ੍ਹਾਂ ਕਿਹਾ ਕਿ ਜਨਗਣਨਾ ਦÏਰਾਨ ਜਦੋਂ ਧਰਮ ਬਾਰੇ ਪੁੱਛਿਆ ਜਾਵੇ ਤਾਂ ਹਰ ਸਿੱਖ ਪਰਿਵਾਰ ਇਹ ਯਕੀਨੀ ਬਣਾਏ ਕਿ ਉਨ੍ਹਾਂ ਦੇ ਧਰਮ ਦੇ ਖਾਨੇ ਵਿਚ ਸਪੱਸ਼ਟ ਤੌਰ 'ਤੇ ਸਿੱਖ ਦਰਜ ਕੀਤਾ ਗਿਆ ਹੈ | ਇਹ ਸਾਡੀ ਗਿਣਤੀ ਤੇ ਕੌਮੀ ਤਾਕਤ ਨੂੰ ਦਰਸਾਉਣ ਲਈ ਅਤਿ ਲੋੜੀਂਦਾ ਹੈ, ਪਰਿਵਾਰ ਦੇ ਹਰ ਮੈਂਬਰ, ਚਾਹੇ ਉਹ ਨਵਜੰਮਿਆ ਬੱਚਾ ਹੋਵੇ ਜਾਂ ਬਜ਼ੁਰਗ, ਸਾਰਿਆਂ ਦਾ ਵੇਰਵਾ ਸਿੱਖ ਧਰਮ ਤੇ ਪੰਜਾਬੀ ਮਾਤ-ਭਾਸ਼ਾ ਵਜੋਂ ਹੀ ਦਰਜ ਹੋਣਾ ਚਾਹੀਦਾ ਹੈ | ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਵਿਦਿਆਰਥੀ ਜਥੇਬੰਦੀਆਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਕੋਈ ਵੀ ਸਿੱਖ ਪਰਿਵਾਰ ਜਾਣਕਾਰੀ ਦੀ ਘਾਟ ਕਾਰਨ ਆਪਣੀ ਸਹੀ ਪਛਾਣ ਦਰਜ ਕਰਵਾਉਣ ਤੋਂ ਰਹਿ ਨਾ ਜਾਵੇ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਦੱਸਿਆ ਕਿ ਜਨਗਣਨਾ ਦੇ ਅੰਕੜੇ ਹੀ ਭਵਿੱਖ ਵਿਚ ਸਾਡੀਆਂ ਰਾਜਨੀਤਿਕ, ਆਰਥਿਕ ਤੇ ਸੱਭਿਆਚਾਰਕ ਸਹੂਲਤਾਂ ਦਾ ਆਧਾਰ ਬਣਦੇ ਹਨ | ਜੇਕਰ ਅਸੀਂ ਆਪਣੀ ਅਸਲ ਗਿਣਤੀ ਦਰਜ ਕਰਵਾਉਣ 'ਚ ਅਸਫ਼ਲ ਰਹੇ ਤਾਂ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਾਂਗ ਹੋਵੇਗਾ |