25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

'ਆਪ' ਸਰਕਾਰ ਆਪਣੇ ਕੰਮਾਂ ਦਾ ਸਿਹਰਾ ਲੈਣ ਲਈ ਕਰ ਰਹੀ ਡਰੱਗ ਐਂਡ ਸੋਸੀਓ ਇਕਨਾਮਿਕ ਸੈਂਸਸ-ਹਰੀਸ਼ ਕੁਮਾਰ ਸੰਮਾ

Ad Position 21
No active advertisement
ਅਜੀਤ ਡੈਸਕ 02-05-2026
ਮਾਧੋਪੁਰ, 1 ਮਈ (ਮਹਿਰਾ)-ਡਰੱਗ ਤੇ ਸੋਸ਼ਿਓ-ਇਕਨਾਮਿਕ ਸੈਂਸਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਬਲਾਕ ਸੰਮਤੀ ਮੈਂਬਰ ਹਰੀਸ਼ ਕੁਮਾਰ ਸੰਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ | ਵਿਰੋਧੀ ਧਿਰ ਦੇ ਇਕ ਸੀਨੀਅਰ ਨੇਤਾ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਇਹ ਸੈਂਸਸ ਅਸਲ ਮਕਸਦਾਂ ਦੀ ਥਾਂ ਸਿਰਫ਼ ਆਪਣੇ ਰਾਜਨੀਤਿਕ ਫ਼ਾਇਦੇ ਲਈ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਸੈਂਸਸ ਨੂੰ ਲੋਕ-ਭਲਾਈ ਦੇ ਨਾਂਅ 'ਤੇ ਪੇਸ਼ ਕੀਤਾ ਜਾ ਰਿਹਾ ਹੈ | ਪਰ ਹਕੀਕਤ 'ਚ ਇਹ ਆਪਣੇ ਕੰਮਾਂ ਦਾ ਸਿਹਰਾ ਲੈਣ ਦੀ ਕੋਸ਼ਿਸ਼ ਹੈ, ਜੇ ਸਰਕਾਰ ਨੇ ਵਾਕਈ ਨਸ਼ਿਆਂ 'ਤੇ ਕਾਬੂ ਪਾਇਆ ਹੁੰਦਾ ਜਾਂ ਲੋਕਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਕੀਤਾ ਹੁੰਦਾ ਤਾਂ ਅਜਿਹੇ ਸੈਂਸਸ ਦੀ ਲੋੜ ਹੀ ਨਾ ਪੈਂਦੀ | ਵਿਰੋਧੀ ਨੇਤਾ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਕਰਮਚਾਰੀਆਂ 'ਤੇ ਬਿਨ੍ਹਾਂ ਯੋਜਨਾ ਦੇ ਵਾਧੂ ਬੋਝ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡਰੱਗ ਤੇ ਸੋਸ਼ਿਓ-ਇਕਨਾਮਿਕ ਸੈਂਸਸ ਵਰਗੇ ਮਹੱਤਵਪੂਰਨ ਕੰਮ ਲਈ ਪੂਰੀ ਤਿਆਰੀ ਅਤੇ ਯੋਜਨਾ ਬਣਾਉਣ ਦੀ ਲੋੜ ਸੀ | ਪਰ ਸਰਕਾਰ ਨੇ ਜਲਦਬਾਜ਼ੀ ਵਿਚ ਫੈਸਲੇ ਲਏ ਹਨ | ਇਹ ਸਾਰੀ ਪ੍ਰਕਿਰਿਆ ਸਿਰਫ਼ ਆਪਣੀ ਪਬਲਿਸਿਟੀ ਲਈ ਕੀਤੀ ਜਾ ਰਹੀ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਇਕ ਵਾਰ ਫਿਰ ਮੂਰਖ ਬਣਾ ਕੇ ਵੋਟਾਂ ਲੁੱਟੀਆਂ ਜਾਣ | ਪਰ ਇਸ ਵਾਰੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਨੰੂ ਦਿੱਲੀ ਬੈਠੇ ਆਮ ਆਦਮੀ ਪਾਰਟੀ ਦੇ ਬਾਹਰੀ ਆਗੂਆਂ ਵਲੋਂ ਰਿਮੋਟ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ | ਉਨ੍ਹਾਂ ਨੂੰ ਪੰਜਾਬ ਦੇ ਲੋਕ ਚੋਣਾਂ ਦੌਰਾਨ ਨੰਗਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ ਕੱਲ੍ਹ ਅਗਲੀ ਖ਼ਬਰ ਅਨੇਹੜ ਪਿੰਡ ਦੇ ਪਹਿਲਵਾਨ ਨਵੀਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ
Ad Position 24