13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਰਜਿ. ਦੀ ਮੀਟਿੰਗ ਵਿਚ ਬੁੱਧੀਜੀਵੀਆਂ ਵਲੋਂ ਅਹਿਮ ਵਿਚਾਰਾਂ

Ad Position 21
No active advertisement
ਅਜੀਤ ਡੈਸਕ 03-05-2026
ਬਟਾਲਾ, 2 ਮਈ (ਸਤਿੰਦਰ ਸਿੰਘ)-ਸੀਨੀਅਰ ਸਿਟੀਜ਼ਨ ਵੈਲਫੇਅਰ ਫੋਰਮ ਰਜਿ. ਦੀ ਮੀਟਿੰਗ ਪ੍ਰਧਾਨ ਸੱਤਪਾਲ ਸਿੰਘ ਸੇਵਾਮੁਕਤ ਖੇਤੀਬਾੜੀ ਵਿਕਾਸ ਅਫ਼ਸਰ (ਪੀ.ਏ.ਐਸ. 1 ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼ਾਮਲ ਬੁੱਧੀਜੀਵੀਆਂ ਵਲੋਂ ਅਹਿਮ ਵਿਚਾਰਾਂ ਕੀਤੀਆਂ ਗਈਆਂ | ਇਸ ਦੌਰਾਨ ਪ੍ਰਧਾਨ ਸੱਤਪਾਲ ਸਿੰਘ ਨੇ ਦੱਸਿਆ ਕਿ ਅੱਜ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਫੋਰਮ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ, ਜਿਸ ਵਿਚ ਵਧ ਰਹੀ ਗਰਮੀ ਦੌਰਾਨ ਪਾਣੀ ਦੇ ਸਹੀ ਇਸਤੇਮਾਲ ਸਬੰਧੀ ਸੁਝਾਅ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਪਾਣੀ ਦੀ ਦੁਰਵਰਤੋਂ ਕਰਨ ਤੋਂ ਰੋਕਣ ਲਈ ਪ੍ਰਸ਼ਾਸਨ ਵਲੋਂ ਅਹਿਮ ਉਪਰਾਲੇ ਕੀਤੇ ਜਾਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪਾਣੀ ਦੀਆਂ ਪਾਇਪਾਂ ਦੀ ਲੀਕੇਜ, ਟੈਂਕੀਆਂ ਦਾ ਓਵਰਫਲੋ ਹੋਣ ਤੋਂ ਰੋਕਣਾ, ਬੁਰਸ਼ ਤੇ ਸ਼ੇਵ ਕਰਨ ਸਮੇਂ ਪਾਣੀ ਨੂੰ ਸਹੀ ਤਰੀਕੇ ਨਾਲ ਵਰਤਣ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਫੋਰਮ ਵਲੋਂ ਪਾਣੀ ਦੇ ਸਹੀ ਇਸਤੇਮਾਲ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਸਖ਼ਤ ਕਾਨੂੰਨ ਪਾਸ ਕੀਤਾ ਜਾਵੇ ਤਾਂ ਜੋ ਪਾਣੀ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ | ਇਸ ਮੌਕੇ ਗੁਰਦਰਸ਼ਨ ਸਿੰਘ ਧਾਮੀ, ਪਿ੍ੰਸੀਪਲ ਨਾਨਕ ਸਿੰਘ, ਜਸਵੰਤ ਸਿੰਘ ਜੇ.ਈ., ਨਵਤੇਜਪਾਲ ਸਿੰਘ ਪਨੇਸ਼ਰ, ਨਰਿੰਦਰ ਸਿੰਘ ਸਿੱਧੂ, ਡਾ. ਗੁਰਿੰਦਰ ਸਿੰਘ ਰੰਧਾਵਾ, ਸਵਿੰਦਰ ਸਿੰਘ ਸੰਧੂ, ਕਸ਼ਮੀਰ ਸਿੰਘ ਛੀਨਾ, ਪਿ੍ੰਸੀਪਲ ਬਲਵੰਤ ਸਿੰਘ ਮੱਲ੍ਹੀ, ਹੈੱਡਮਾਸਟਰ ਪਿ੍ਤਪਾਲ ਸਿੰਘ, ਕੁਲਵੰਤ ਸਿੰਘ ਸਟੇਟ ਐਵਾਰਡੀ, ਕੁਲਵੰਤ ਸਿੰਘ ਬੇਦੀ ਏ.ਜੀ.ਐਮ., ਸਵਰਨ ਸਿੰਘ ਸਰੂਪਵਾਲੀ, ਡਾ. ਗੁਰਦੇਵ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਸ ਪਾਸ ਮਾਮਲੇ ਵਿਚ ਵਿਦਿਆਰਥੀ ਪਰਿਸ਼ਦ ਨੇ ਸਰਕਾਰ ਤੇ ਟਰਾਂਸਪੋਰਟ ਮੰਤਰੀ ਦਾ ਪੁਤਲਾ ਸਾੜਿਆ ਨਿੱਜੀ ਬੱਸ ਸੰਚਾਲਕਾਂ ਨ... ਅਗਲੀ ਖ਼ਬਰ ਨਾਬਾਲਗ ਲੜਕੀਆਂ ਨੂੰ ਭਜਾਉਣ ਦੇ ਦੋਸ਼ ਵਿਚ 2 ਨੌਜਵਾਨਾਂ 'ਤੇ ਮਾਮਲਾ ਦਰਜ <br/>
Ad Position 24