ਐਸ.ਬੀ.ਐਸ.ਐਸ.ਯੂ. ਵਿਖੇ ਸੰਸਕ੍ਰਿਤਿਕ ਮੇਲਾ 'ਸੁਈ ਜੇਨੇਰਿਸ' ਦਾ ਆਯੋਜਨ
ਅਜੀਤ ਡੈਸਕ
03-05-2026
ਯੂਨੀਵਰਸਿਟੀ ਦੇ ਮਿਊਜ਼ਿਕ ਤੇ ਡਰਾਮੈਟਿਕ ਕਲੱਬ ਵਲੋਂ ਸੁਈ ਜੇਨੇਰਿਸ ਯੂਨੀਵਰਸਿਟੀ ਦਾ ਪੰਜਵਾਂ ਸਲਾਨਾ ਸੰਸਕ੍ਰਿਤਿਕ ਮੇਲਾ ਹੈ, ਇਸ ਦਾ ਉਪਦੇਸ਼ ਵਿਦਿਆਰਥੀਆਂ ਨੰੂ ਸੰਗੀਤ, ਨਾਚ, ਨਾਟਕ ਤੇ ਹੋਰ ਕਲਾ ਦੇ ਖੇਤਰ ਵਿਚ ਆਪਣੀ ਪ੍ਰਤਿਭਾ ਦਿਖਾਉਣ ਲਈ ਮਜ਼ਬੂਤ ਮੰਚ ਪ੍ਰਦਾਨ ਕਰਨਾ ਹੈ | ਇਸ ਮੌਕੇ 10 ਆਮ ਸਟੇਜ ਮੁਕਾਬਲੇ, 13 ਗੈੱਸਟ ਪੇਸ਼ਕਾਰੀਆਂ, 30 ਆਫ ਸਟੇਜ ਇਵੈਟ ਅਤੇ 10 ਪ੍ਰਦਰਸ਼ਨੀਆਂ ਸ਼ਾਮਿਲ ਸਨ | ਇਹ ਸਮਾਗਮ ਸੀ.ਬੀ.ਏ ਇਨਫੋਟੈਕ, ਕੋਡਰ ਰੂਟਸ ਅਤੇ ਐਮ.ਕੇ ਸਪੋਰਟਸ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਵਾਈਸ ਚਾਂਸਲਰ ਡਾ: ਐਸ.ਕੇ ਮਿਸ਼ਰਾ ਨੇ ਵਿਦਿਆਰਥੀ ਤੇ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਿਖਿਆ ਤੇ ਵਿਅਕਤੀਗਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |