ਬਟਾਲਾ, 2 ਮਈ (ਸਤਿੰਦਰ ਸਿੰਘ)-ਸਰਕਾਰੀ ਕਾਲਜ ਲਾਧੂਪੁਰ (ਨਜ਼ਦੀਕ ਕਾਹਨੂੰਵਾਨ) ਬੀ.ਏ. ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍੍ਰ੍ਰੰ. ਡਾ. ਰੋਮੀ ਅਰੋੜਾ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਪਲਕਪ੍ਰੀਤ ਕੌਰ ਨੇ 81 ਫੀਸਦੀ ਅੰਕਾਂ ਨਾਲ ਕਾਲਜ 'ਚੋਂ ਪਹਿਲਾ, ਮੁਸਕਾਨਪ੍ਰੀਤ ਕੌਰ ਨੇ 75 ਫੀਸਦੀ ਅੰਕਾਂ ਨਾਲ ਦੂਜਾ ਤੇ ਵੈਸ਼ਾਲੀ ਨੇ 70 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ 16 ਵਿਦਿਆਰਥੀਆਂ ਨੇ 60 ਫੀਸਦੀ ਤੋਂ ਵੱਧ ਅੰਕ ਲਏ ਤੇ ਬਾਕੀਆਂ ਨੇ 50 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਪ੍ਰੋ. ਕੁਲਦੀਪ ਸਿੰਘ, ਡਾ. ਪਵਨ ਕੁਮਾਰ, ਪੋ੍ਰ. ਮਲਕੀਤ ਸਿੰਘ, ਪੋ੍ਰ. ਸੁਖਬੀਰ ਕੌਰ, ਪ੍ਰੋ. ਜਸਬੀਰ ਸਿੰਘ ਲਾਇਬ੍ਰੇਰੀਅਨ, ਤੇ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਵਧਾਈ ਤੇ ਸੁਭਕਾਮਨਾਵਾਂ ਦਿੱਤੀਆਂ |