14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਸ.ਐਮ. ਕਾਲਜ ਵਿਖੇ ਡਿਗਰੀ ਵੰਡ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 03-05-2026
ਦੀਨਾਨਗਰ, 2 ਮਈ (ਸੋਢੀ/ਘੁੰਮਣ/ਸ਼ਰਮਾ)-ਐਸ.ਐਸ.ਐਫ.ਜੀ ਅਤੇ ਪਿ੍ੰਸੀਪਲ ਡਾ: ਆਰ.ਕੇ ਤੁਲੀ ਦੀ ਪ੍ਰਧਾਨਗੀ ਹੇਠ ਐਸ.ਐਮ. ਕਾਲਜ ਵਿਖੇ ਪਿ੍ੰਸੀਪਲ ਡਾ: ਆਰ ਕੇ ਤੁਲੀ ਦੀ ਪ੍ਰਧਾਨਗੀ ਵਿਚ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ | ਵਾਈਸ-ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਡਾ: ਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਕਾਲਜ ਦੇ ਸਕੱਤਰ ਭਾਰਤ ਇੰਦੂ ਓਹਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਪਮਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਵੈਦਿਕ ਮੰਤਰਾਂ ਦੇ ਜਾਪ ਅਤੇ ਵਿੱਦਿਆ ਜੋਤੀ ਜਗਾਉਣ ਨਾਲ ਹੋਈ | ਪਿ੍ੰਸੀਪਲ ਡਾ: ਆਰ.ਕੇ ਤੁਲੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਸਮਾਗਮ ਦੌਰਾਨ ਮੁੱਖ ਮਹਿਮਾਨ ਡਾ: ਕਰਮਜੀਤ ਸਿੰਘ ਨੇ ਕਾਲਜ ਦੇ 469 ਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ | ਮੁੱਖ ਮਹਿਮਾਨ ਡਾ: ਕਰਮਜੀਤ ਸਿੰਘ ਨੇ ਕਿਹਾ ਕਿ ਇਸ ਤਕਨੀਕੀ ਯੁੱਗ ਵਿਚ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਸਮਾਂ ਪ੍ਰਬੰਧਨ ਅਤੇ ਹੁਨਰ ਵਿਕਾਸ ਦੇ ਸੁਮੇਲ ਰਾਹੀਂ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਨਿਰੰਤਰ ਯਤਨ ਤੇ ਮਿਹਨਤੀ ਕਾਰਵਾਈ ਦਾ ਸਬਕ ਸਾਨੂੰ ਸਾਡੀ ਸੰਸਕਿ੍ਤੀ ਤੋਂ ਵਿਰਾਸਤ 'ਚ ਮਿਲਿਆ ਹੈ | ਉਨ੍ਹਾਂ ਨੇ ਅਨੁਸ਼ਾਸਨ ਮਿਹਨਤ ਸਮੇਂ ਦੇ ਸਦਉਪਯੋਗ, ਟੀਚੇ ਨਿਰਧਾਰਿਤ ਕਰਕੇ ਅੱਗੇ ਵਧਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਸੰਤੁਲਿਤ ਜੀਵਨ ਸ਼ੈਲੀ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਸਕੱਤਰ ਭਾਰਤ ਇੰਦੂ ਓਹਰੀ ਨੇ ਕਿਹਾ ਕਿ ਸਿੱਖਿਆ ਦੀ ਰੌਸ਼ਨੀ ਅਗਿਆਨਤਾ ਨੂੰ ਦੂਰ ਕਰਦੀ ਹੈ, ਸਿੱਖਿਆ ਜਿੰਨੀ ਜ਼ਿਆਦਾ ਫੈਲੇਗੀ, ਓਨਾ ਹੀ ਜਾਗਰੂਕ ਤੇ ਖ਼ੁਸ਼ਹਾਲ ਸਮਾਜ ਬਣੇਗਾ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਸਰਲਾ ਨਿਰੰਕਾਰੀ ਡਾ: ਬਲਵਿੰਦਰ ਸ਼ਾਸਤਰੀ, ਵੇਦ ਪ੍ਰਕਾਸ਼ ਓਹਰੀ, ਵਿਸ਼ਵ ਇੰਦੂ ਓਹਰੀ, ਰਘੁਵੀਰ ਸਿੰਘ ਸੈਣੀ,ਅਸ਼ੋਕ ਅਗਰਵਾਲ, ਪਿ੍ੰਸੀਪਲ ਅਜਮੇਰ ਸਿੰਘ, ਪਿ੍ੰਸੀਪਲ ਸੁਸ਼ੀਲਾ ਸ਼ਰਮਾ ਅਤੇ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ, ਡਾ: ਮੁਖਵਿੰਦਰ ਸਿੰਘ ਰੰਧਾਵਾ, ਡਾ: ਗੁਰਕਿਰਨ, ਡਾ: ਸ਼ਸ਼ੀਕਾਂਤਾ, ਡਾ: ਹਰਿੰਦਰ ਕੌਰ, ਸੁਸ਼ਮਾ, ਕਮਲਜੀਤ ਕੌਰ, ਮੋਨਿਕਾ, ਸੁਬੀਰ ਰਗਬੋਤਰਾ, ਦੀਪਿਕਾ, ਸ਼ਿੰਦਰ ਕੌਰ, ਹਰਸ਼ਿਤ ਭੱਲਾ, ਮਨਮੋਹਨ, ਰਜਤ ਮਹਾਜਨ, ਰਮਨੀਕ ਤੁਲੀ, ਪ੍ਰੋ: ਅਮਿਤ ਕੁਮਾਰ, ਜਤਿੰਦਰ ਕੁਮਾਰ, ਸੰਦੀਪ ਕੁਮਾਰ, ਸਰਬਜੀਤ ਸਿੰਘ, ਮੋਨਾ, ਪੁਨੀਤ ਓਹਰੀ, ਕੀਰਤੀ ਪਠਾਨੀਆ, ਵੰਦਨਾ, ਰੇਨੂੰ ਸਲਾਰੀਆ, ਸ਼ਿਵਾਨੀ, ਅਮਰਜੀਤ ਕੌਰ, ਗੁਰਪ੍ਰੀਤ ਸ਼ਰਮਾ, ਨਿਧੀ ਮਲਹੋਤਰਾ ਤੇ ਵਿਸ਼ਾਲੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਦੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਬਿਜ਼ਨਸ ਬਲਾਸਟਰ ਮੇਲਾ ਕਰਵਾਇਆ ਅਗਲੀ ਖ਼ਬਰ ਜੋਗੀ ਰਾਜ ਬਾਵਾ ਲਾਲ ਜੀ ਮੈਮੋਰੀਅਲ ਸਕੂਲ ਆਈ.ਸੀ.ਐੱਸ.ਈ. 10ਵੀਂ ਨਤੀਜਾ ਰਿਹਾ 100 ਫ਼ੀਸਦੀ
Ad Position 24