ਗੁਰਦਾਸਪੁਰ, 2 ਮਈ (ਪੰਕਜ ਸ਼ਰਮਾ/ਅਸ਼ੋਕ ਸ਼ਰਮਾ)-ਨੰਬਰਦਾਰ ਯੂਨੀਅਨ ਰਜਿ. ਨੰ: 643 ਦੇ ਆਗੂਆਂ ਦੀ ਮੀਟਿੰਗ ਨੰਬਰਦਾਰ ਹਾਲ ਵਿਖੇ ਹੋਈ | ਇਸ ਮੌਕੇ 7 ਬਲਾਕਾਂ ਦੇ ਪ੍ਰਧਾਨ ਤੇ 40 ਦੇ ਕਰੀਬ ਨੰਬਰਦਾਰ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਵਲੋਂ ਸਰਵਸੰਮਤੀ ਨਾਲ ਬਲਰਾਜ ਸਿੰਘ ਨੰੂ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੰੂ ਹੋਰ ਆਗੂ ਚੁਣਨ ਦੇ ਅਧਿਕਾਰ ਦਿੱਤੇ ਗਏ | ਇਸ ਸਬੰਧੀ 'ਅਜੀਤ' ਉਪ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ ਆਗੂਆਂ ਨੇ ਦੱਸਿਆ ਕਿ ਪਹਿਲੇ ਪ੍ਰਧਾਨ ਦੀ ਟਰਮ ਖ਼ਤਮ ਹੋ ਗਈ ਹੈ ਅਤੇ ਹੁਣ ਯੂਨੀਅਨ ਵਲੋਂ ਬਲਰਾਜ ਸਿੰਘ ਨੰੂ ਪ੍ਰਧਾਨ ਚੁਣਿਆ ਗਿਆ ਹੈ, ਜਿਨ੍ਹਾਂ ਦੀ ਅਗਵਾਈ ਹੇਠ ਯੂਨੀਅਨ ਨੰੂ ਵਧੀਆ ਤਰੀਕੇ ਨਾਲ ਚਲਾਉਣ ਦੇ ਨਾਲ ਨਾਲ ਆਗੂਆਂ ਨੰੂ ਆਉਂਦੀਆਂ ਮੁਸ਼ਕਿਲਾਂ ਨੰੂ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ | ਨਵੇਂ ਚੁਣੇ ਪ੍ਰਧਾਨ ਬਲਰਾਜ ਸਿੰਘ ਨੇ ਕਿਹਾ ਕਿ ਆਗੂਆਂ ਵਲੋਂ ਸੌਂਪੀ ਜ਼ਿੰਮੇਵਾਰੀ ਨੰੂ ਉਹ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ ਅਤੇ ਨੰਬਰਦਾਰਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਗੁਰਦੀਪ ਸਿੰਘ, ਨਿਰਮਲ ਸਿੰਘ ਸਿਧਵਾਂ, ਮਲਕ ਸਿੰਘ, ਸਰਬਜੀਤ ਕੌਰ, ਸੁਖਦੀਪ ਸਿੰਘ, ਪ੍ਰਭਾਤ ਚੰਦ, ਬਹਾਦਰ ਸਿੰਘ, ਕੀਮਤੀ ਲਾਲ, ਮਹਿੰਦਰਪਾਲ, ਕਰਨੈਲ ਸਿੰਘ, ਹਰਵਿੰਦਰ ਸਿੰਘ, ਲਖਵਿੰਦਰ ਸਿੰਘ, ਧਰਮਿੰਦਰਜੀਤ ਸਿੰਘ, ਪਿਆਰਾ ਸਿੰਘ, ਅਮਰਜੀਤ ਸਿੰਘ, ਸਤਪਾਲ ਸਿੰਘ, ਨਿਰਮਲ ਸਿੰਘ, ਜਗੀਰ ਸਿੰਘ, ਕਰਨੈਲ ਸਿੰਘ, ਕਾਬਲ ਸਿੰਘ, ਜੋਗਾ ਸਿੰਘ, ਸੁਰੇਸ਼ ਸਿੰਘ, ਸੰਤੋਖ ਸਿੰਘ, ਚਰਨਜੀਤ ਕੌਰ, ਪ੍ਰੀਤਮ ਸਿੰਘ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ, ਅਮਰੀਕ ਸਿੰਘ, ਅਜੀਤ ਸਿੰਘ, ਦਿਲਾਵਰ ਸਿੰਘ, ਬਲਬੀਰ ਸਿੰਘ, ਤਰਲੋਕ ਸਿੰਘ, ਪਾਲ ਸਿੰਘ ਆਦਿ ਹਾਜ਼ਰ ਸਨ |