ਪਠਾਨਕੋਟ, 2 ਮਈ (ਵਿਨੋਦ)-ਰਾਵਾਧਸ ਆਟੋ ਯੂਨੀਅਨ ਦੀ ਮੀਟਿੰਗ ਜ਼ਿਲਾ ਪ੍ਰਧਾਨ ਸੁਨੀਲ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪੰਜਾਬ ਪ੍ਰਧਾਨ ਅਮਿਤ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਰਾਹੁਲ ਸਿੱਧੂ ਅਤੇ ਮੀਤ ਪ੍ਰਧਾਨ ਅਰਜੁਨ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿਚ ਬੋਧਰਾਜ ਨੂੰ ਸਾਰਿਆਂ ਦੀ ਸਹਿਮਤੀ ਨਾਲ ਆਟੋ ਯੂਨੀਅਨ ਦਾ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਟੋ ਯੂਨੀਅਨ ਦੇ ਵਿਸਥਾਰ ਦੇ ਹੱਕ ਦਿੱਤੇ ਗਏ | ਇਸ ਮੌਕੇ ਅਮਿਤ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਅਤੇ ਜਿਸ ਵੀ ਵਰਗ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਦਾ ਸੰਗਠਨ ਮੋਢੇ ਨਾਲ ਮੋਢਾ ਜੋੜ ਕੇ ਮਦਦ ਕਰਦਾ ਹੈ | ਇਸ ਮੌਕੇ ਅਜੇ ਕੁਮਾਰ, ਆਕਾਸ਼ ਭੱਟੀ, ਵਿੱਕੀ, ਰਿੰਕੂ, ਪਰਮਜੀਤ ਪੰਮੀ, ਰੇਸ਼ਵ, ਸੈਮ, ਬੂਟੀ ਰਾਮ ਕਾਲਾ ਆਦਿ ਹਾਜ਼ਰ ਸਨ |